ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ
ਮੁੰਬਈ– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਤਿੰਨ ਸਾਲ ਬੀਤ ਚੁੱਕੇ ਹਨ। ਅਦਾਕਾਰ ਨੂੰ 14 ਜੂਨ, 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ’ਚ ਮ੍ਰਿਤਕ ਪਾਇਆ ਗਿਆ ਸੀ। ਉਨ੍ਹਾਂ ਦੀ ਮੌਤ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਅੱਜ ਵੀ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਸਾਰੇ ਸੁਸ਼ਾਂਤ ਨੂੰ ਅੱਜ ਵੀ ਯਾਦ ਕਰਦੇ ਹਨ ਤੇ ਉਨ੍ਹਾਂ ਦੇ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਅਜਿਹੇ ’ਚ ਕੀ ਤੁਸੀਂ ਜਾਣਦੇ ਹੋ ਕਿ ਸੁਸ਼ਾਂਤ ਦੇ ਅਚਾਨਕ ਜਾਣ ਨਾਲ ਉਨ੍ਹਾਂ ਦੇ ਕੁਝ ਸੁਪਨੇ ਅਧੂਰੇ ਰਹਿ ਗਏ, ਜੋ ਉਹ ਪੂਰਾ ਕਰਨਾ ਚਾਹੁੰਦੇ ਸਨ। ਆਓ ਤੁਹਾਨੂੰ ਦੱਸਦੇ ਹਾਂ ਉਹ ਸਾਰੇ ਸੁਪਨੇ ਕਿਹੜੇ ਸਨ।
ਸੁਸ਼ਾਂਤ ਸਿੰਘ ਰਾਜਪੂਤ ਨੇ 50 ਸੁਪਨਿਆਂ ਦੀ ਇਕ ਲੰਬੀ ਲਿਸਟ ਸਾਂਝੀ ਕੀਤੀ ਸੀ, ਜਿਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ ’ਚ ਹਾਸਲ ਕਰਨਾ ਚਾਹੁੰਦੇ ਸਨ। ਅਦਾਕਾਰ ਨੇ ਇਸ ਨੂੰ ਆਪਣੇ ‘50 ਡ੍ਰੀਮਜ਼’ ਕਿਹਾ ਸੀ। ਉਹ ਜਹਾਜ਼ ਉਡਾਉਣਾ ਸਿੱਖਣਾ ਚਾਹੁੰਦੇ ਸਨ ਤੇ ਖੱਬੇ ਹੱਥ ਦੇ ਬੱਲੇਬਾਜ਼ ਦੇ ਰੂਪ ’ਚ ਕ੍ਰਿਕਟ ਖੇਡਣਾ ਚਾਹੁੰਦੇ ਸਨ। ਅਦਾਕਾਰ ਦੀ ਇੱਛਾ ਮੋਰਸ ਕੋਡ ਸਿੱਖਣ ਤੇ ਚੈਂਪੀਅਨ ਨਾਲ ਟੈਨਿਸ ਖੇਡਣ ਦੀ ਵੀ ਸੀ।