‘12ਵੀਂ ਫੇਲ’ ’ਚ ਰਿਅਲ ਲਾਈਫ਼ ਪ੍ਰੋਫੈਸਰ ਵਿਕਾਸ ਦਿਵਿਆਕੀਰਤੀ ਨੇ ਨਿਭਾਈ ਖੁਦ ਦੀ ਭੂਮਿਕਾ

ਮੁੰਬਈ – ਵਰਲਡ ਟੀਚਰਸ ਡੇਅ ’ਤੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਵਿਕਰਾਂਤ ਮੈਸੀ ਸਟਾਰਰ ਫਿਲਮ ‘12ਵੀਂ ਫੇਲ’ ਬਾਰੇ ਇਕ ਦਿਲਚਸਪ ਗੱਲ ਸਾਹਮਣੇ ਆਈ ਹੈ। ਫਿਲਮ ’ਚ ਨਿਰਮਾਤਾ ਨੇ ਅਸਲ-ਜੀਵਨ ਦੇ ਪ੍ਰੋਫੈਸਰ ਤੇ ਸਲਾਹਕਾਰ ਵਿਕਾਸ ਦਿਵਿਆਕੀਰਤੀ ਨੂੰ ਸ਼ਾਮਲ ਕੀਤਾ ਹੈ, ਜਿਸ ਨੇ ਅਣਗਿਣਤ ਵਿਦਿਆਰਥੀਆਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਦਾਖਲਾ ਪ੍ਰੀਖਿਆ ਪਾਸ ਕਰਨ ਲਈ ਗਾਈਡ ਕੀਤਾ। ਸਿਲਵਰ ਸਕ੍ਰੀਨ ’ਤੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਵਿਕਾਸ ਨੇ ਕਿਹਾ, ‘‘ਇਹ ਇਕ ਇਤਿਹਾਸਕ ਮੌਕਾ ਹੈ। ਹਿੰਦੀ ਸਿਨੇਮਾ ਨੇ ਸ਼ਾਇਦ ਪਹਿਲੀ ਵਾਰ ਹਿੰਦੀ ਸਮਾਜ ਦੀ ਨਬਜ਼ ਨੂੰ ਇੰਨੇ ਡੂੰਘੇ ਪੱਧਰ ’ਤੇ ਛੂਹਣ ਦੀ ਕੋਸ਼ਿਸ਼ ਕੀਤੀ ਹੈ।’’

Add a Comment

Your email address will not be published. Required fields are marked *