ਇਕ ਮਹਿਲਾ ਉੱਤਰਾਧਿਕਾਰੀ ਦੀ ਯਾਤਰਾ ਨੂੰ ਦਰਸਾਉਂਦਾ ਹੈ ‘ਵੰਸ਼ਜ’

ਮੁੰਬਈ – ਸੋਨੀ ਸਬ ਦਾ ਬਹੁਤ ਹੀ ਉਡੀਕਿਆ ਜਾਣ ਵਾਲਾ ਪਰਿਵਾਰਕ ਡਰਾਮਾ ‘ਵੰਸ਼ਜ’ ਦਰਸ਼ਕਾਂ ਨੂੰ ਸਿਆਸੀ ਸਾਜ਼ਿਸ਼ਾਂ ਨਾਲ ਭਰੇ ਇਕ ਰੋਮਾਂਚਕ ਸਫ਼ਰ ’ਤੇ ਲੈ ਜਾਵੇਗਾ ਕਿਉਂਕਿ ਅੰਜਲੀ ਤਤਰਾਰੀ ਦੁਆਰਾ ਅਭਿਨੀਤ ਕਿਰਦਾਰ ਯੁਵਿਕਾ ਖੁਦ ਨੂੰ ਯੋਗ ਉੱਤਰਾਧਿਕਾਰੀ ਸਾਬਤ ਕਰਨ ਲਈ ਨਿਕਲੀ ਹੈ ਜਿਸ ਦੇ ਲਈ ਉਸ ਨੂੰ ਵਿਰਾਸਤ ਅਤੇ ਸੰਭਾਵਨਾਵਾਂ ਵਿਚਾਲੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। 

ਇਕ ਵਿਰਾਸਤੀ ਕਾਰੋਬਾਰੀ ਘਰ ਦੇ ਆਲੇ-ਦੁਆਲੇ ਬੁਣਿਆ ਹੋਇਆ ‘ਵੰਸ਼ਜ’ ਭਾਰਤ ’ਚ ਪ੍ਰਮੁੱਖ ਕਾਰੋਬਾਰੀ ਪਰਿਵਾਰਾਂ ਦੀ ਯਾਦ ਦਿਵਾਉਂਦੇ ਹੋਏ ਅਮੀਰੀ, ਸ਼ਾਨੋ-ਸ਼ੌਕਤ ਤੇ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ‘ਵੰਸ਼ਜ’ ਦੀ ਕਹਾਣੀ ਮਹਾਜਨ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਚ ਪੁਨੀਤ ਈਸਰ ਭਾਨੂਪ੍ਰਤਾਪ, ਡੀ. ਜੇ. ਦੇ ਰੂਪ ’ਚ ਮਾਹੀਰ ਪਾਂਧੀ ਤੇ ਧਨਰਾਜ ਦੇ ਰੂਪ ’ਚ ਗਿਰੀਸ਼ ਸਹਿਦੇਵ ਨੇ ਅਭਿਨੈ ਕੀਤਾ ਹੈ। 

ਅੰਜਲੀ ਤਤਰਾਰੀ ਨੇ ਕਿਹਾ ਕਿ ‘ਵੰਸ਼ਜ’ ਇਕ ਅਜਿਹਾ ਸ਼ੋਅ ਹੈ ਜੋ ਕਈ ਪੱਧਰਾਂ ’ਤੇ ਦਰਸ਼ਕਾਂ ਨੂੰ ਆਪਣਾ ਜਿਹਾ ਲੱਗੇਗਾ। ਮੈਂ ਯੁਵਿਕਾ ਦੇ ਕਿਰਦਾਰ ਨੂੰ ਪਰਦੇ ’ਤੇ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਪੂਰੀ ਟੀਮ ਲਈ ਇਕ ਸ਼ਾਨਦਾਰ ਸਫ਼ਰ ਰਿਹਾ ਤੇ ਅਸੀਂ ਇਕ ਅਜਿਹਾ ਸ਼ੋਅ ਬਣਾਉਣ ਲਈ ਆਪਣਾ ਬੈਸਟ ਦਿੱਤਾ ਹੈ ਜੋ ਸੋਚਣ, ਉਕਸਾਉਣ ਵਾਲਾ ਤੇ ਢੁਕਵਾਂ ਹੈ।

Add a Comment

Your email address will not be published. Required fields are marked *