ਬਰਤਾਨੀਆ ਦੇ ਰੇਲ ਮੰਤਰੀ ਤਰਮਨਜੀਤ ਸਿੰਘ ਢੇਸੀ ਨੇ ਚਲਾਇਆ ਲੋਕੋਮੋਟਿਵ

ਲੰਡਨ : ਬਰਤਾਨੀਆ ਦੇ ਕੇਂਦਰੀ ਸੈਡੋ ਰੇਲਵੇ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਸਾਊਥੈਂਪਟਨ ਟਰਮੀਨਲ ‘ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਢੇਸੀ ਨੇ ਕਿਹਾ ਕਿ ਮਾਲ ਗੱਡੀਆਂ ਆਰਥਿਕ ਵਿਕਾਸ ਅਤੇ  ਨੈਟ ਜ਼ੀਰੋ ਲਈ ਢੋਆ-ਢੁਹਾਈ ਲਈ ਮੁੱਖ ਹਨ, ਜੋ ਸੜਕਾਂ ਤੋਂ ਮਾਲ ਢੋਹਣ ਲਈ ਕਾਰਗਰ ਸਿੱਧ ਹੁੰਦੀਆਂ ਹਨ। ਇਸ ਮੌਕੇ ਉਹ ਫਰੇਟਲਾਈਨਰ ਦੇ ਸੀ.ਈ.ਓ. ਨਾਲ ਕਲਾਸ 66 ਦਾ ਲੋਕੋਮੋਟਿਵ ਚਲਾਉਂਦੇ ਵੀ ਨਜ਼ਰ ਆਏ। ਇਸ ਦੌਰਾਨ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੀ ਸਫ਼ਰ ਕੀਤਾ। ਦੱਸਣਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਪਹਿਲੇ ਤੇ ਹਲਕਾ ਸਲੋਹ ਤੋਂ ਸਿੱਖ ਐਮ ਪੀ ਹਨ।

Add a Comment

Your email address will not be published. Required fields are marked *