ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 7 ਲੱਖ ਤੱਕ ਪਹੁੰਚੀ

ਸਾਓ ਪਾਓਲੋ – ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ 7 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਦੀ ਗਿਣਤੀ 700,000 ਤੱਕ ਪਹੁੰਚਣ ਤੋਂ ਬਾਅਦ ਬ੍ਰਾਜ਼ੀਲ ਦੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਕੋਵਿਡ-19 ਨਾਲ ਮਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਜਾਂ ਤਾਂ ਟੀਕਾਕਰਣ ਨਹੀਂ ਹੋਇਆ ਸੀ ਜਾਂ ਉਹ ਹੋਰ ਬਿਮਾਰੀਆਂ ਤੋਂ ਪੀੜਤ ਸਨ। ਸਿਹਤ ਮੰਤਰਾਲੇ ਦੇ ਅਨੁਸਾਰ, “ਇਸ ਸਮੇਂ ਬ੍ਰਾਜ਼ੀਲ ਦੇ ਹਰ ਸਿਹਤ ਕੇਂਦਰ ਵਿੱਚ ਉਪਲਬਧ ਵੈਕਸੀਨ, ਉਹਨਾਂ ਪਰਿਵਾਰਾਂ ਦੇ ਜੀਵਨ ਵਿੱਚ ਇੱਕ ਫਰਕ ਲਿਆ ਸਕਦੀ ਹੈ ਜਿਨ੍ਹਾਂ ਨੇ ਮਹਾਮਾਰੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

ਸਿਹਤ ਮੰਤਰੀ ਨਿਕੀਆ ਟ੍ਰਿੰਡੇਡ ਨੇ ਮਹਾਮਾਰੀ ਨਾਲ ਨਜਿੱਠਣ ਲਈ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਆਲੋਚਨਾ ਕੀਤੀ। ਸਾਬਕਾ ਰਾਸ਼ਟਰਪਤੀ ਕੋਵਿਡ-19 ਤੋਂ ਸੰਕਰਮਿਤ ਹੋ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਟੀਕਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਹਤ ਪਾਬੰਦੀਆਂ ਦੀ ਉਲੰਘਣਾ ਕੀਤੀ। ਨਿਸੀਆ ਨੇ ਕਿਹਾ ਕਿ ”ਸਾਨੂੰ ਅਤੀਤ ‘ਤੇ ਨਜ਼ਰ ਮਾਰਨੀ ਪਵੇਗੀ, ਪਰ ਨਾਲ ਹੀ ਸਾਨੂੰ ਇਹ ਕਹਿਣਾ ਹੋਵੇਗਾ ਕਿ ਸਿਹਤ ਮੰਤਰਾਲਾ ਤਾਲਮੇਲ ਨਾ ਕਰਨ, ਦੇਖਭਾਲ ਨਾ ਕਰਨ, ਬੀਮਾਰੀ ਦਾ ਇਲਾਜ ਨਾ ਕਰਨ ਦੀ ਗ਼ਲਤੀ ਨਹੀਂ ਕਰ ਸਕਦਾ ਹੈ। ਇਸ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਕਿ ਨਵਾਂ ਕੋਈ ਦੁਖਾਂਤ ਨਾ ਹੋਵੇ।” 

ਸਮੇਂ-ਸਮੇਂ ‘ਤੇ ਜਨਤਕ ਸਿਹਤ ਅਧਿਕਾਰੀਆਂ ਨੂੰ ਸਲਾਹ ਦੇਣ ਵਾਲੇ ਬ੍ਰਾਜ਼ੀਲ ਦੇ ਇੰਸਟੀਚਿਊਟ ਫਾਰ ਹੈਲਥ ਪਾਲਿਸੀ ਸਟੱਡੀਜ਼ ਦੇ ਕਾਰਜਕਾਰੀ ਨਿਰਦੇਸ਼ਕ ਮਿਗੁਏਲ ਲਾਗੋ ਨੇ ਕਿਹਾ ਕਿ ਸੱਤ ਲੱਖ ਲੋਕਾਂ ਦੀ ਮੌਤ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਸਮੇਂ ਸਿਰ ਕਾਰਵਾਈ ਦੀ ਘਾਟ ਦਾ ਸੰਕੇਤ ਹੈ। ਉਲੰਘਣਾ ਕਰਨ ਵਾਲਿਆਂ ਅਤੇ ਨਿਯਮ ਤੋੜਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਦੇਸ਼ ਦੀ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ‘‘ਇਹ ਸਿੱਧੇ ਤੌਰ ’ਤੇ ਜਨਤਕ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੂੰ ਜਵਾਬ ਦੇਣਾ ਪਵੇਗਾ।’’

Add a Comment

Your email address will not be published. Required fields are marked *