ਰਾਹੁਲ ਨੂੰ ਵਿਦੇਸ਼ ’ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨੀ ਸ਼ੋਭਾ ਨਹੀਂ ਦਿੰਦੀ : ਅਮਿਤ ਸ਼ਾਹ

ਪਾਟਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਵਿਦੇਸ਼ਾਂ ’ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨੀ ਕਿਸੇ ਵੀ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ। ਸ਼ਾਹ ਨੇ ਰਾਹੁਲ ’ਤੇ ਵਿਦੇਸ਼ ਜਾ ਕੇ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਆਪਣੇ ਪੁਰਖਿਆਂ ਤੋਂ ਸਿੱਖਣ ਦੀ ਸਲਾਹ ਦਿੱਤੀ।

ਗ੍ਰਹਿ ਮੰਤਰੀ ਗੁਜਰਾਤ ਦੇ ਪਾਟਨ ਜ਼ਿਲੇ ਦੇ ਸਿੱਧਪੁਰ ਖੇਤਰ ’ਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਆਯੋਜਿਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ਭਗਤ ਵਿਅਕਤੀ ਨੂੰ ਭਾਰਤ ਅੰਦਰ ਭਾਰਤੀ ਰਾਜਨੀਤੀ ’ਤੇ ਚਰਚਾ ਕਰਨੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਜਾ ਕੇ ਭਾਰਤ ਦੀ ਰਾਜਨੀਤੀ ਬਾਰੇ ਚਰਚਾ ਅਤੇ ਦੇਸ਼ ਦੀ ਆਲੋਚਨਾ ਸ਼ੋਭਾ ਨਹੀਂ ਦਿੰਦੀ। ਰਾਹੁਲ ਬਾਬਾ ਯਾਦ ਰੱਖਣ, ਦੇਸ਼ ਦੇ ਲੋਕ ਧਿਆਨ ਨਾਲ ਦੇਖ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਅਧੀਨ ਦੇਸ਼ ਨੇ ਵੱਡੀ ਤਬਦੀਲੀ ਵੇਖੀ ਹੈ। ਕਾਂਗਰਸ ਪਾਰਟੀ ਭਾਰਤ ਵਿਰੁਧ ਬੋਲਣਾ ਬੰਦ ਨਹੀਂ ਕਰਦੀ। ਰਾਹੁਲ ਬਾਬਾ ਗਰਮੀਆਂ ਕਾਰਨ ਛੁੱਟੀਆਂ ਮਨਾਉਣ ਵਿਦੇਸ਼ ਜਾ ਰਹੇ ਹਨ। ਉਹ ਉੱਥੇ ਭਾਰਤ ਦੀ ਆਲੋਚਨਾ ਕਰਦੇ ਹਨ।

ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੇ ਪਿਛਲੇ 9 ਸਾਲਾਂ ਵਿੱਚ ਨਵੇਂ ਵਿਦਿਅਕ ਅਦਾਰੇ ਖੋਲ੍ਹ ਕੇ ਰਿਆਇਤੀ ਦਰਾਂ ‘ਤੇ ਘਰ ਮੁਹੱਈਆ ਕਰਵਾ ਕੇ ਅਤੇ ਲੱਖਾਂ ਨੌਕਰੀਆਂ ਪੈਦਾ ਕਰ ਕੇ ਮੱਧ ਵਰਕ ਦੇ ਸੁਫਨੇ ਪੂਰੇ ਕੀਤੇ ਹਨ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਮੱਧ ਵਰਗ ਦੀ ਆਰਥਿਕ ਸਥਿਤੀ ਤੇਜ਼ੀ ਨਾਲ ਸੁਧਰੀ ਹੈ। ਮੋਦੀ ਨੇ ‘ਉਡਾਨ’ ਸਕੀਮ ਤਹਿਤ ਟੈਕਸ ਛੋਟ ਦੀ ਹਦ ਵਧਾ ਕੇ 7 ਲੱਖ ਰੁਪਏ ਕੀਤੀ ਹੈ।

Add a Comment

Your email address will not be published. Required fields are marked *