ਉਦੈਪੁਰ ’ਚ ਹੋ ਸਕਦੈ ਰਾਘਵ ਚੱਢਾ-ਪਰਿਣੀਤੀ ਚੋਪੜਾ ਦਾ ਵਿਆਹ

ਮੁੰਬਈ – ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 13 ਮਈ ਨੂੰ ਦਿੱਲੀ ’ਚ ਮੰਗਣੀ ਕਰਵਾਈ ਸੀ ਤੇ ਹੁਣ ਪ੍ਰਸ਼ੰਸਕ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਇਹ ਦੋਵੇਂ ਲਵ ਬਰਡ ਰਾਜਸਥਾਨ ਪਹੁੰਚ ਗਏ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਵਿਆਹ ਦੀ ਲੋਕੇਸ਼ਨ ਤੈਅ ਕਰ ਲਈ ਹੈ। ਖ਼ਬਰ ਹੈ ਕਿ ਰਾਘਵ ਤੇ ਪਰਿਣੀਤੀ ਦਾ ਵਿਆਹ ਉਦੈਪੁਰ ’ਚ ਹੋਵੇਗਾ। ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਪਰਿਣੀਤੀ ਤੇ ਰਾਘਵ ਵਿਆਹ ਕਰਵਾ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਆਪਣੇ ਸ਼ਾਨਦਾਰ ਵਿਆਹ ਲਈ ਰਾਜਸਥਾਨ ਦੇ ਕਈ ਪੈਲੇਸਾਂ ’ਤੇ ਵਿਚਾਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਜੋੜਾ ਉਦੈਪੁਰ ਦੇ ਓਬਰਾਏ ਉਦੈਵਿਲਾਸ ’ਚ ਵਿਆਹ ਕਰਵਾ ਸਕਦਾ ਹੈ। ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਵੀ ਰਾਜਸਥਾਨ ਦੇ ਉਮੇਦ ਭਵਨ ਪੈਲੇਸ ’ਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਹਿੰਦੂ ਤੇ ਈਸਾਈ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਪ੍ਰਿਅੰਕਾ ਤੇ ਨਿਕ ਤੋਂ ਇਲਾਵਾ ਬੀ-ਟਾਊਨ ਦੇ ਹੋਰ ਜੋੜਿਆਂ ਜਿਵੇਂ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਵੀ ਰਾਜਸਥਾਨ ’ਚ ਵਿਆਹ ਕਰਵਾਇਆ ਹੈ, ਜੋ ਕਿ ਬਾਲੀਵੁੱਡ ਜੋੜਿਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਦਾ ਜਾ ਰਿਹਾ ਹੈ।

ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਵੀ ਰਾਜਸਥਾਨ ਦੇ ਉਮੇਦ ਭਵਨ ਪੈਲੇਸ ’ਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਹਿੰਦੂ ਤੇ ਈਸਾਈ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਪ੍ਰਿਅੰਕਾ ਤੇ ਨਿਕ ਤੋਂ ਇਲਾਵਾ ਬੀ-ਟਾਊਨ ਦੇ ਹੋਰ ਜੋੜਿਆਂ ਜਿਵੇਂ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਵੀ ਰਾਜਸਥਾਨ ’ਚ ਵਿਆਹ ਕਰਵਾਇਆ ਹੈ, ਜੋ ਕਿ ਬਾਲੀਵੁੱਡ ਜੋੜਿਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਦਾ ਜਾ ਰਿਹਾ ਹੈ।

Add a Comment

Your email address will not be published. Required fields are marked *