ਮਨੋਜ ਬਾਜਪਾਈ ਦੀ ਫ਼ਿਲਮ ‘ਬੰਦਾ’ ’ਤੇ ਵਿਵਾਦ, ਆਸਾਰਾਮ ਬਾਪੂ ਟਰੱਸਟ ਨੇ ਭੇਜਿਆ ਨੋਟਿਸ

ਮੁੰਬਈ – ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। 8 ਮਈ ਨੂੰ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਆਸਾਰਾਮ ਬਾਪੂ ਟਰੱਸਟ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਟਰੱਸਟ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਫ਼ਿਲਮ ਦੀ ਰਿਲੀਜ਼ ਤੇ ਪ੍ਰਮੋਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਵੇ। ਵਕੀਲ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸ ਦੇ ਮੁਵੱਕਿਲ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਅਸਲ ’ਚ ਫ਼ਿਲਮ ’ਚ ਦਿਖਾਇਆ ਗਿਆ ਹੈ ਕਿ 16 ਸਾਲ ਦੀ ਲੜਕੀ ਨਾਲ ਇਕ ਬਾਬੇ ਨੇ ਜਬਰ-ਜ਼ਿਨਾਹ ਕੀਤਾ ਹੈ ਕਿਉਂਕਿ ਡਿਸਕਲੇਮਰ ’ਚ ਸਾਫ ਲਿਖਿਆ ਹੈ ਕਿ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫ਼ਿਲਮ ’ਚ ਬਾਬੇ ਦੀ ਦਿੱਖ ਸਿੱਧੇ ਤੌਰ ’ਤੇ ਆਸਾਰਾਮ ਨਾਲ ਮਿਲਦੀ-ਜੁਲਦੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਸਾਰਾਮ ਦੇ ਵਿਵਾਦ ਨਾਲ ਹੀ ਜੁੜੀ ਹੋਈ ਹੈ।

ਇਕ ਇੰਟਰਵਿਊ ਦੌਰਾਨ ਫ਼ਿਲਮ ਦੇ ਨਿਰਮਾਤਾ ਆਸਿਫ ਸ਼ੇਖ ਨੇ ਇਸ ਪੂਰੇ ਮਾਮਲੇ ’ਚ ਕਿਹਾ, ‘‘ਹਾਂ ਸਾਨੂੰ ਨੋਟਿਸ ਮਿਲਿਆ ਹੈ। ਹੁਣ ਸਾਡੇ ਵਕੀਲ ਤੈਅ ਕਰਨਗੇ ਕਿ ਇਸ ਮਾਮਲੇ ’ਚ ਅਗਲਾ ਕਦਮ ਕੀ ਹੋਵੇਗਾ। ਅਸੀਂ ਪੀ. ਸੀ. ਸੋਲੰਕੀ ’ਤੇ ਬਾਇਓਪਿਕ ਬਣਾਈ ਹੈ ਤੇ ਇਸ ਲਈ ਅਸੀਂ ਉਨ੍ਹਾਂ ਤੋਂ ਅਧਿਕਾਰ ਵੀ ਖਰੀਦੇ ਹਨ।’’

ਹੁਣ ਜੇਕਰ ਕੋਈ ਆ ਕੇ ਕਹਿ ਰਿਹਾ ਹੈ ਕਿ ਇਹ ਫ਼ਿਲਮ ਉਸ ’ਤੇ ਆਧਾਰਿਤ ਹੈ ਤਾਂ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਅਸੀਂ ਕਿਸੇ ਦੀ ਸੋਚ ਨੂੰ ਨਹੀਂ ਰੋਕ ਸਕਦੇ। ਜਦੋਂ ਫ਼ਿਲਮ ਰਿਲੀਜ਼ ਹੋਵੇਗੀ ਤਾਂ ਸੱਚਾਈ ਆਪੇ ਦੱਸ ਦੇਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਫ਼ਿਲਮ OTT ਪਲੇਟਫਾਰਮ ZEE5 ’ਤੇ 23 ਮਈ ਨੂੰ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *