ਦਿੱਲੀ-NCR ‘ਚ 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ
June 5, 2023
![](http://mehakewattan.com/wp-content/uploads/2023/06/2023_6image_10_19_031554517dieselgenerators-ll.jpg)
ਨਵੀਂ ਦਿੱਲੀ : ਦਿੱਲੀ ਅਤੇ ਐੱਨਸੀਆਰ ਦੇ ਖੇਤਰਾਂ ਵਿੱਚ 1 ਅਕਤੂਬਰ ਤੋਂ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਜਾਣਕਾਰੀ ਮਿਲੀ ਹੈ। ਇਹ ਆਦੇਸ਼ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਅਤੇ ਸਾਰੇ ਐੱਨਸੀਆਰ ਰਾਜਾਂ ਨੂੰ ਜਾਰੀ ਕੀਤੇ ਹਨ। ਇਸ ਦੌਰਾਨ ਸਾਫ਼ ਈਂਧਨ ਅਤੇ ਦੋਹਰੇ ਮੋਡ (ਦੋ ਈਂਧਨ) ‘ਤੇ ਚੱਲਣ ਵਾਲੇ ਜਨਰੇਟਰਾਂ ਨੂੰ ਛੇ ਵੱਖ-ਵੱਖ ਸ਼੍ਰੇਣੀਆਂ ਵਿੱਚ ਛੋਟ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਅਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਆਮ ਤੌਰ ‘ਤੇ ਆਮ ਨਾਲੋਂ ਬਹੁਤ ਜ਼ਿਆਦਾ ਰਹਿੰਦਾ ਹੈ। ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚ ਸਭ ਤੋਂ ਵੱਧ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਵੀ ਸ਼ਾਮਲ ਹਨ, ਜਿਹਨਾਂ ਵਿੱਚੋ ਨਿਕਲਣ ਵਾਲੇ ਧੂੰਏ ਨਾਲ ਪ੍ਰਦੂਸ਼ਣ ਹੁੰਦਾ ਹੈ। ਇਸ ਕਾਰਨ ਜੀਆਰਏਪੀ ਦੇ ਲਾਗੂ ਹੋਣ ਦੇ ਸਮੇਂ ਤੋਂ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਦੇ ਇਸਤੇਮਾਲ ਤੋਂ ਰੋਕਣ ਜਾਂ ਇਹਨਾਂ ਦੀ ਸੀਮਤ ਮਾਤਰਾਂ ਵਿੱਚ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।