US ‘ਚ ਲੋਨ ਡਿਫਾਲਟ ਦਾ ਖ਼ਤਰਾ ਟਲਿਆ, ਕਾਂਗਰਸ ਨੇ ਕਰਜ਼ਾ ਸੀਲਿੰਗ ਬਿੱਲ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਲੋਨ ਡਿਫਾਲਟ ਵੱਲ ਵਧ ਰਹੇ ਅਮਰੀਕਾ ਲਈ ਰਾਹਤ ਦੀ ਖ਼ਬਰ ਹੈ। ਅਮਰੀਕਾ ਵਿੱਚ ਕਰਜ਼ਾ ਸੀਲਿੰਗ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਅਮਰੀਕਾ ‘ਚ ਅਮਰੀਕੀ ਕਾਂਗਰਸ ਯਾਨੀ ਸੰਸਦ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਬਿੱਲ ਨੂੰ ਅਮਰੀਕੀ ਸੈਨੇਟ ਦੀ ਮਨਜ਼ੂਰੀ ਮਿਲਣੀ ਬਾਕੀ ਹੈ।
ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਸੈਨੇਟ ਨੂੰ ਅਪੀਲ ਕੀਤੀ ਹੈ ਕਿ ਸੌਦੇ ‘ਤੇ ਜਲਦ ਤੋਂ ਜਲਦ ਵੋਟਿੰਗ ਕੀਤੀ ਜਾਵੇ। ਕਰਜ਼ ਸੀਲਿੰਗ ਬਿੱਲ ਦਾ ਪਾਸ ਹੋਣਾ ਅਮਰੀਕੀ ਅਰਥਵਿਵਸਥਾ ਲਈ ਮਹੱਤਵਪੂਰਨ ਹੈ।

ਅਮਰੀਕੀ ਕਾਂਗਰਸ ਵਿੱਚ ਅਮਰੀਕੀ ਕਰਜ਼ਾ ਸੀਲਿੰਗ ਬਿੱਲ ਦੇ ਹੱਕ ਵਿੱਚ 314 ਵੋਟਾਂ ਪਈਆਂ। ਜਦਕਿ ਇਸ ਦੇ ਖਿਲਾਫ 117 ਵੋਟਾਂ ਪਈਆਂ।  ਕਰਜ਼ ਡਿਫਾਲਟ ਨੂੰ ਟਾਲਣ ਲਈ ਇਹ ਬਿੱਲ ਪਾਸ ਕੀਤਾ ਗਿਆ ਹੈ। ਅਮਰੀਕੀ ਕਾਂਗਰਸ ਤੋਂ ਪਾਸ ਹੋਣ ਤੋਂ ਬਾਅਦ ਕਰਜ਼ ਸੀਲਿੰਗ ਬਿੱਲ ਨੂੰ ਸੈਨੇਟ ਨੂੰ ਭੇਜਿਆ ਜਾਵੇਗਾ। ਅਮਰੀਕੀ ਕਾਂਗਰਸ ‘ਚ ਕਰਜ਼ਾ ਸੀਲਿੰਗ ਬਿੱਲ ਪਾਸ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ, ‘ਕਰਜ਼ ਡਿਫਾਲਟ ਨੂੰ ਰੋਕਣ ਲਈ ਇਕ ਅਹਿਮ ਕਦਮ ਚੁੱਕਿਆ ਗਿਆ ਹੈ।’ ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ਤੋਂ ਬਾਅਦ ਸੈਨੇਟ ‘ਚ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ 2 ਸਾਲਾਂ ਲਈ ਅਮਰੀਕਾ ਦੀ ਕਰਜ਼ ਸੀਮਾ ਵਧ ਜਾਵੇਗੀ।

Add a Comment

Your email address will not be published. Required fields are marked *