ਅਦਾਕਾਰਾ ਸਾਰਾ ਅਲੀ ਖ਼ਾਨ ਪਹੁੰਚੀ ਸ਼੍ਰੀ ਮਹਾਕਾਲੇਸ਼ਵਰ ਮੰਦਰ

ਉਜੈਨ– ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਬੀਤੀ ਦਿਨੀਂ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਦਰਸ਼ਨਾਂ ਲਈ ਪਹੁੰਚੀ। ਉਨ੍ਹਾਂ ਨੇ ਮੰਦਰ ’ਚ ਸ਼੍ਰੀ ਮਹਾਕਾਲ ਦੇ ਦਰਸ਼ਨਾਂ ਤੋਂ ਬਾਅਦ ਵਿਧੀ-ਵਿਧਾਨ ਨਾਲ ਪੂਜਾ ਕੀਤੀ। 

ਉਹ ਮੰਦਿਰ ਪ੍ਰਬੰਧਨ ਵੱਲੋਂ ਤੈਅ ਕੀਤੇ ਗਏ ਪਹਿਰਾਵੇ ਸਾੜੀ ’ਚ ਮੰਦਰ ਪਹੁੰਚੀ ਅਤੇ ਦਰਸ਼ਨ ਕੀਤੇ। ਸਾਰਾ ਅਲੀ ਖਾਨ ਇਸ ਤੋਂ ਪਹਿਲਾਂ ਵੀ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਦਰਸ਼ਨ ਅਤੇ ਪੂਜਾ ਕਰ ਚੁੱਕੀ ਹੈ। ਉਸ ਸਮੇਂ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਮੰਦਰ ਆਈ ਸੀ।

Add a Comment

Your email address will not be published. Required fields are marked *