ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ ‘ਤੇ ਰਵਾਨਾ ਹੋਣਗੇ ਰਾਜਨਾਥ ਸਿੰਘ

ਨਵੀਂ ਦਿੱਲੀ-ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਮੰਗੋਲੀਆ ਅਤੇ ਜਾਪਾਨ ਦੀ ਪੰਜ ਦਿਨੀਂ ਯਾਤਰਾ ‘ਤੇ ਰਵਾਨਾ ਹੋਣਗੇ। ਇਸ ਯਾਤਰਾ ਦਾ ਉਦੇਸ਼ ਖੇਤਰੀ ਸ਼ੁਰੱਖਿਆ ਦੇ ਹਾਲਾਤ ਅਤੇ ਗਲੋਬਲ ਭੂ ਰਾਜਨੀਤੀ ‘ਚ ਉਥਲ-ਪੁਥਲ ਦਰਮਿਆਨ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਰੱਖਿਆ ਸਬੰਧਾਂ ਦਾ ਵਿਸਤਾਰ ਕਰਨਾ ਹੈ। ਸਿੰਘ ਪੰਜ ਤੋਂ ਸੱਤ ਸਤੰਬਰ ਤੱਕ ਮੰਗੋਲੀਆ ਦੀ ਯਾਤਰਾ ‘ਤੇ ਰਹਿਣਗੇ। ਇਹ ਕਿਸੇ ਭਾਰਤੀ ਰੱਖਿਆ ਮੰਤਰੀ ਵੱਲੋਂ ਇਸ ਪੂਰਬੀ ਏਸ਼ੀਆਈ ਦੇਸ਼ ਦੀ ਪਹਿਲੀ ਯਾਤਰਾ ਹੋਵੇਗੀ।

ਪੂਰੀ ਘਟਨਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਐਤਵਾਰ ਨੂੰ ਦੱਸਿਆ ਕਿ ਜਾਪਾਨ ‘ਚ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਜਾਪਾਨੀ ਹਮਰੁਤਬਿਆਂ ਨਾਲ ‘ਟੂ ਪਲੱਸ ਟੂ’ ਫਾਰਮੈਟ ‘ਚ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰ ਦੀ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਮੰਗੋਲੀਆ ਤੋਂ ਰੱਖਿਆ ਮੰਤਰੀ ਦੋ ਦਿਨੀਂ ਯਾਤਰਾ ‘ਤੇ ਜਾਪਾਨ ਜਾਣਗੇ। ਉਹ 8 ਅਤੇ 9 ਸਤੰਬਰ ਨੂੰ ਜਾਪਾਨ ‘ਚ ਹੋਣਗੇ। ਉਹ ਜਾਪਾਨ ਨਾਲ ‘ਟੂ ਪਲੱਸ ਟੂ’ ਫਾਰਮੈਟ ‘ਚ 8 ਸਤੰਬਰ ਨੂੰ ਹੋਣ ਵਾਲੀ ਗੱਲਬਾਤ ‘ਚ ਸ਼ਾਮਲ ਹੋਣਗੇ।

ਇਹ ਗੱਲਬਾਤ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਊ ਕਿਸ਼ਿਦਾ ਦੇ ਸਾਲਾਨਾ ਭਾਰਤ-ਜਾਪਾਨ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਉਣ ਦੇ ਕਰੀਬ ਪੰਜ ਮਹੀਨੇ ਬਾਅਦ ਹੋ ਰਿਹਾ ਹੈ। ਨਵੀਂ ਦਿੱਲੀ ‘ਚ ਹੋਏ ਇਸ ਸੰਮੇਲਨ ‘ਚ ਕਿਸ਼ਿਦਾ ਨੇ ਅਗਲੇ ਪੰਜ ਸਾਲ ਦੌਰਾਨ ਭਾਰਤ ‘ਚ ਪੰਜ ਟ੍ਰਿਲੀਅਨ ਯੇਨ (ਕਰੀਬ 3,20,000 ਕਰੋੜ ਰੁਪਏ) ਦਾ ਨਿਵੇਸ਼ ਕਰਨਾ ਦਾ ਟੀਚਾ ਐਲਾਨ ਕੀਤਾ ਸੀ।

Add a Comment

Your email address will not be published. Required fields are marked *