ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ
June 14, 2023
ਇਹ ਤਾਂ ਸਾਰੇ ਜਾਣਦੇ ਹਨ ਕਿ ਸਿੱਧੂ ਮੂਸੇ ਵਾਲਾ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ਤਕ ਆਪਣੀ ਵੱਖਰੀ ਪਛਾਣ ਰੱਖਦਾ ਸੀ। ਸਿੱਧੂ ਦੇ ਗੀਤਾਂ ਨੂੰ ਕਈ ਮਸ਼ਹੂਰ ਕਲਾਕਾਰਾਂ ਵਲੋਂ ਤਾਰੀਫ਼ ਮਿਲ ਚੁੱਕੀ ਹੈ, ਜਿਨ੍ਹਾਂ ’ਚੋਂ ਮੀਕਾ ਸਿੰਘ ਵੀ ਇਕ ਹਨ। ਹਾਲ ਹੀ ’ਚ ਮੀਕਾ ਸਿੰਘ ਨੇ ਯੂ. ਐੱਸ. ਏ. ਟੂਰ ਦੌਰਾਨ ਆਪਣੇ ਸ਼ੋਅ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਮੀਕਾ ਸਿੰਘ ਨੂੰ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੰਦੇ ਤੇ ਉਸ ਦਾ ਗੀਤ ‘295’ ਗਾਉਂਦੇ ਦੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਮੀਕਾ ਸਿੰਘ ਨੇ ਇਸ ਦੌਰਾਨ ਗਾਇਕ ਕੇ. ਕੇ., ਲਤਾ ਮੰਗੇਸ਼ਕਰ ਤੇ ਬੱਪੀ ਲਹਿਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਗੀਤ ਵੀ ਗਾਏ। ਉਥੇ 11 ਜੂਨ ਨੂੰ ਸਿੱਧੂ ਦਾ ਜਨਮਦਿਨ ਸੀ। ਇਸ ਦੌਰਾਨ ਸਿੱਧੂ ਦੇ ਚਾਹੁਣ ਵਾਲਿਆਂ ਵਲੋਂ ਵੱਖ-ਵੱਖ ਜਗ੍ਹਾ ’ਤੇ ਸੇਵਾ ਕੀਤੀ ਗਈ।

