ਬਰਤਾਨੀਆ: ਪ੍ਰੈਸਟਨ ਦਾ ਮੇਅਰ ਬਣਿਆ ਯਾਕੂਬ ਪਟੇਲ

ਗੁਜਰਾਤ ’ਚ ਜਨਮੇ ਯਾਕੂਬ ਪਟੇਲ ਉੱਤਰੀ ਇੰਗਲੈਂਡ ਦੇ ਲੰਕਾਸ਼ਾਇਰ ਕਾਊਂਟੀ ਦੇ ਪ੍ਰੈਸਟਨ ਸ਼ਹਿਰ ਦੇ ਨਵੇਂ ਮੇਅਰ ਬਣ ਗਏ ਹਨ। ਇਸ ਸ਼ਹਿਰ ’ਚ 14ਵੀਂ ਸਦੀ ਤੋਂ ਮੇਅਰ ਚੁਣਨ ਦੀ ਰਵਾਇਤ ਹੈ। ਯਾਕੂਬ ਪਟੇਲ ਦਾ ਜਨਮ ਗੁਜਰਾਤ ਦੇ ਭਰੁੱਚ ਜ਼ਿਲ੍ਹੇ ’ਚ ਹੋਇਆ ਸੀ। ਬੜੌਦਾ ਯੂਨੀਵਰਸਿਟੀ ਤੋਂ 1976 ’ਚ ਗਰੈਜੂਏਸ਼ਨ ਕਰਨ ਮਗਰੋਂ ਪਟੇਲ ਬਰਤਾਨੀਆ ਚਲਾ ਗਿਆ ਸੀ। ਉਹ ਪਹਿਲੀ ਵਾਰ 1995 ’ਚ ਸ਼ਹਿਰ ਦੇ ਐਵੇਨਹਮ ਵਾਰਡ ਲਈ ਲੇਬਰ ਪਾਰਟੀ ਦੇ ਕੌਂਸਲਰ ਵਜੋਂ ਚੁਣੇ ਗਏ ਸਨ। ਯਾਕੂਬ ਪ੍ਰੈਸਟਨ ਸਿਟੀ ਕੌਂਸਲ ਦੇ ਇਤਿਹਾਸ ’ਚ ਪਹਿਲੇ ਮੁਸਲਿਮ ਕੌਂਸਲਰ ਸਨ। ਪ੍ਰੈਸਟਨ ਸਿਟੀ ਕੌਂਸਲ ਨੇ ਕਿਹਾ, ‘ਯਾਬੂਕ ਹਮੇਸ਼ਾ ਸਥਾਨਕ ਸਵੈ-ਸੇਵੀ ਤੇ ਭਾਈਚਾਰਕ ਜਥੇਬੰਦੀਆਂ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਧਿਆਨ ਹਮੇਸ਼ਾ ਆਪਣੇ ਭਾਈਚਾਰੇ ’ਚ ਸਕਾਰਾਤਮਕ ਤਬਦੀਲੀ ਲਿਆਉਣ ’ਚ ਰਿਹਾ ਹੈ।’

Add a Comment

Your email address will not be published. Required fields are marked *