ਬੱਸ ਦੀ ਲਪੇਟ ‘ਚ ਆਉਣ ਨਾਲ ਪ੍ਰਸਿੱਧ ਅਦਾਕਾਰਾ ਦੀ ਮੌਤ, ਮੌਕੇ ‘ਤੇ ਚਾਲਕ ਨੂੰ ਕੀਤਾ ਗ੍ਰਿਫ਼ਤਾਰ
May 23, 2023
ਕੋਲਕਾਤਾ – ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਬਾਰਾਨਗਰ ‘ਚ ਇਕ ਬੱਸ ਦੀ ਲਪੇਟ ‘ਚ ਆਉਣ ਨਾਲ ਇਕ ਟੀ. ਵੀ. ਅਦਾਕਾਰਾ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਂ ਸੁਚੰਦਰਾ ਦਾਸਗੁਪਤਾ ਹੈ। ਸੂਤਰਾਂ ਅਨੁਸਾਰ, ਸ਼ਨੀਵਾਰ ਰਾਤ ਸੁਚੰਦਰਾ ਦਾਸਗੁਪਤਾ ਇਕ ਐਪ ਬਾਈਕ ‘ਤੇ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਹੀ ਸੀ। ਬਾਰਾਨਗਰ ਥਾਣੇ ਦੇ ਘੋਸ਼ਪਾੜਾ ਦੇ ਕੋਲ ਇਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਕਾਰਨ ਬੀ. ਟੀ. ਰੋਡ ‘ਤੇ ਕੁਝ ਦੇਰ ਲਈ ਆਵਾਜਾਈ ਪ੍ਰਭਾਵਿਤ ਹੋ ਗਈ। ਬੰਗਾਲੀ ਅਦਾਕਾਰਾ ਸੁਚੰਦਰਾ ਦਾਸਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਨੂੰ ਲੈ ਕੇ ਬਾਰਾਨਗਰ ਘੋਸ਼ਪਾੜਾ ਇਲਾਕੇ ‘ਚ ਕਾਫ਼ੀ ਸਨਸਨੀ ਫੈਲ ਗਈ। ਬਾਰਾਨਗਰ ਥਾਣੇ ਦੀ ਪੁਲਸ ਬੱਸ ਦੇ ਚਾਲਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

