ਰੋਡਵੇਜ਼ ਦੀ ਬ੍ਰੇਕ ਫੇਲ੍ਹ ਹੋਣ ‘ਤੇ ਵੱਜੀਆਂ ਗੱਡੀਆਂ ‘ਚ ਗੱਡੀਆਂ

ਜਲੰਧਰ : ਗੁਰੂ ਨਾਨਕ ਮਿਸ਼ਨ ਚੌਕ ‘ਚ ਸੋਮਵਾਰ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਸ ਸਟੈਂਡ ਤੋਂ ਰਵਾਨਾ ਹੋਈ ਰੋਡਵੇਜ਼ ਦੀ ਬੱਸ ਦੀ ਬ੍ਰੇਕ ਗੁਰੂ ਨਾਨਕ ਮਿਸ਼ਨ ਚੌਕ ‘ਚ ਫੇਲ੍ਹ ਹੋ ਗਈ। ਬੱਸ ਨੇ ਆਪਣੇ ਅੱਗੇ ਚੱਲ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਦੇਖਦੇ ਹੀ ਦੇਖਦੇ 4 ਵਾਹਨ ਆਪਸ ਵਿੱਚ ਟਕਰਾ ਕੇ ਨੁਕਸਾਨੇ ਗਏ ਪਰ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਟੱਕਰ ਤੋਂ ਬਾਅਦ ਰੋਡਵੇਜ਼ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਕੰਡਕਟਰ ਨੇ ਕਿਹਾ ਕਿ ਡਰਾਈਵਰ ਭੱਜਿਆ ਨਹੀਂ, ਬਲਕਿ ਵਰਕਸ਼ਾਪ ਗਿਆ ਹੈ। ਘਟਨਾ ਤੋਂ ਬਾਅਦ ਮਿਸ਼ਨ ਚੌਕ ‘ਚ ਲੰਮਾ ਜਾਮ ਲੱਗ ਗਿਆ, ਜਿਸ ‘ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਵਾਹਨਾਂ ਨੂੰ ਸਾਈਡ ‘ਤੇ ਕਰਵਾ ਕੇ ਜਾਮ ਖੁਲ੍ਹਵਾਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੇ ਗਏ ਸਾਰੇ ਵਾਹਨਾਂ ਅਤੇ ਬੱਸ ਕੰਡਕਟਰ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ, ਜੇਕਰ ਵਾਹਨ ਮਾਲਕਾਂ ‘ਚ ਸਮਝੌਤਾ ਹੋ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।

Add a Comment

Your email address will not be published. Required fields are marked *