ਦੇਸ਼ ਦੇ ਇਸ ਸੂਬੇ ’ਚ 15 ਸਾਲ ਬਾਅਦ ਹੋਇਆ ਯਹੂਦੀ ਵਿਆਹ, ਇਜ਼ਰਾਈਲ ਤੋਂ ਪਹੁੰਚੇ ‘ਰੱਬੀ’

ਕੋਚੀ: ਕੇਰਲ ਦੇ ਯਹੂਦੀ ਭਾਈਚਾਰੇ ਨੇ ਐਤਵਾਰ ਨੂੰ 15 ਸਾਲਾਂ ਦੇ ਵਕਫ਼ੇ ਤੋਂ ਬਾਅਦ ਯਹੂਦੀ ਰੀਤੀ-ਰਿਵਾਜਾਂ ਨਾਲ ਇਕ ਰਵਾਇਤੀ ਵਿਆਹ ਸਮਾਰੋਹ ਮਨਾਇਆ। ਵਿਆਹ ਸਮਾਰੋਹ ਇੱਥੇ ਇਕ ਨਿੱਜੀ ਰਿਜ਼ਾਰਟ ’ਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ। ਅਮਰੀਕਾ ’ਚ ਇਕ ਡੇਟਾ ਸਾਇੰਟਿਸਟ ਅਤੇ ਅਪਰਾਧ ਸ਼ਾਖਾ ਦੇ ਸਾਬਕਾ ਐੱਸ. ਪੀ. ਬੇਨੋਏ ਮਲਖਾਈ ਦੀ ਧੀ ਰਾਹੇਲ ਮਲਖਾਈ ਨੇ ਇਕ ਅਮਰੀਕੀ ਨਾਗਰਿਕ ਅਤੇ ਨਾਸਾ ਦੇ ਇੰਜੀਨੀਅਰ ਰਿਚਰਡ ਜਾਚਰੀ ਰੋਵੇ ਨਾਲ ਵਿਆਹ ਕੀਤਾ। ਇਜ਼ਰਾਈਲ ਤੋਂ ਇੱਥੇ ਪਹੁੰਚੇ ਇਕ ਰੱਬੀ ਏਰੀਅਲ ਟਾਇਸਨ ਨੇ ਵਿਆਹ ਸੰਪੰਨ ਕਰਵਾਇਆ।

ਵਿਆਹ ਸਮਾਰੋਹ ਘਰ ਦੇ ਪ੍ਰਤੀਕ ਇਕ ਛਤਰ ’ਚ ਹੋਇਆ, ਜਿਸ ਨੂੰ ‘ਹੁੱਪਾ’ ਕਿਹਾ ਜਾਂਦਾ ਹੈ। ਕੇਰਲ ’ਚ ਇਹ ਪਹਿਲਾ ਵਿਆਹ ਸੀ ਜੋ ਸਿਨੇਗੋਗ ਦੇ ਬਾਹਰ ਹੋਇਆ ਸੀ। ਕੇਰਲ ’ਚ ਯਹੂਦੀ ਵਿਆਹ ਬਹੁਤ ਘੱਟ ਹੁੰਦੇ ਹਨ, ਇਸ ਲਈ ਇਸ ਪ੍ਰੋਗਰਾਮ ਦਾ ਮਹੱਤਵ ਹੈ। ਸੂਬੇ ’ਚ ਆਖਰੀ ਯਹੂਦੀ ਵਿਆਹ ਲਗਭਗ 2 ਦਹਾਕਿਆਂ ਦੇ ਵਕਫ਼ੇ ਤੋਂ ਬਾਅਦ 2008 ’ਚ ਥੇਕੁਮਭਗਮ ਸਿਨੇਗੋਗ, ਮੱਟਨਚੇਰੀ ’ਚ ਹੋਇਆ ਸੀ। ਇਤਿਹਾਸਕਾਰਾਂ ਅਨੁਸਾਰ ਕੇਰਲ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਯਹੂਦੀ ਵਪਾਰੀ ਸਨ ਅਤੇ ਉਹ ਰਾਜਾ ਸੋਲੋਮਨ ਦੇ ਸਮੇਂ ਇੱਥੇ ਆਏ ਸਨ ਭਾਵ 2,000 ਸਾਲ ਤੋਂ ਵੀ ਪਹਿਲਾਂ। ਕੇਰਲ ’ਚ ਹੁਣ ਸਿਰਫ਼ ਕੁਝ ਯਹੂਦੀ ਪਰਿਵਾਰ ਬਚੇ ਹਨ।

Add a Comment

Your email address will not be published. Required fields are marked *