Mohun Bagan ਦੀ ਜਰਸੀ ਦੇ ਰੰਗ ਵਿਚ ਦਿਖੇਗੀ ਲਖਨਊ ਸੁਪਰ ਜਾਇੰਟਸ ਦੀ ਟੀਮ

ਕੋਲਕਾਤਾ- ਲਖਨਊ ਸੁਪਰ ਜਾਇੰਟਸ ਦੀ ਟੀਮ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਦੋਂ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਖਿਲਾਫ ਮੈਦਾਨ ਉੱਤੇ ਉਤਰੇਗੀ ਤਾਂ ਉਸ ਦੀ ਜਰਸੀ ਦਾ ਰੰਗ ਦਿੱਗਜ ਫੁੱਟਬਾਲ ਕਲੱਬ ਮੋਹਨ ਬਾਗਾਨ ਦੀ ਲਾਲ ਅਤੇ ਹਰੇ ਰੰਗ ਦੀ ਜਰਸੀ ਵਰਗਾ ਹੋਵੇਗਾ। ਲਖਨਊ ਸੁਪਰ ਜਾਇੰਟਸ ਨੂੰ 2022 ਵਿਚ ਕੋਲਕਾਤਾ ਸਥਿਤ ਆਰ. ਪੀ. ਸੰਜੀਵ ਗੋਇਨਕਾ ਸਮੂਹ ਨੇ ਖਰੀਦਿਆ ਹੈ। ਇਸ ਸਮੂਹ ਨੇ 2020-21 ਸੈਸ਼ਨ ਵਿਚ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਮੋਹਨ ਬਾਗਾਨ ਵਿਚ ਬਹੁਮਤ ਹਿੱਸੇਦਾਰੀ ਹਾਸਲ ਕੀਤੀ ਸੀ।

ਲਖਨਊ ਸੁਪਰ ਜਾਇੰਟਸ ਟੀਮ ਦੇ ਮਾਲਿਕ ਸ਼ਾਸ਼ਵਤ ਗੋਇਨਕਾ ਨੇ ਕਿਹਾ,‘‘ਇਹ (ਮੋਹਨ ਬਾਗਾਨ) ਕੋਈ ਸੰਸਥਾ ਨਹੀਂ ਹੈ, ਇਹ ਅਸਲ ਵਿਚ ਇਕ ਭਾਵਨਾ ਹੈ। ਇਸ ਦੀ ਵਿਰਾਸਤ ਕੋਲਕਾਤਾ ਸ਼ਹਿਰ ਦੀ ਤਰਜਮਾਨੀ ਕਰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਫੈਸਲਾ ਕੀਤਾ ਹੈ ਕਿ ਈਡਨ ਗਾਰਡਨਸ ਵਿਚ ਕੇ. ਕੇ. ਆਰ. ਖਿਲਾਫ ਸ਼ਨੀਵਾਰ ਦੇ ਮੈਚ ਵਿਚ ਲਖਨਊ ਦੀ ਟੀਮ ਲਾਲ ਅਤੇ ਹਰੇ ਰੰਗ ਦੀ ਧਾਰੀਦਾਰ ਜਰਸੀ ਵਿਚ ਮੈਦਾਨ ਉੱਤੇ ਉਤਰੇਗੀ।

ਗੋਇਨਕਾ ਨੇ ਕਿਹਾ ਕਿ ਸਿਰਫ ਮੋਹਨ ਬਾਗਾਨ ਦੇ ਪ੍ਰਸ਼ੰਸਕ ਹੀ ਨਹੀਂ, ਸਗੋਂ ਸਾਨੂੰ ਉਮੀਦ ਹੈ ਕਿ ਕੋਲਕਾਤਾ ਦੇ ਦਰਸ਼ਕ ਵੀ ਸਾਡਾ ਸਾਥ ਦੇਣਗੇ। ਕੋਲਕਾਤਾ ਸਾਡੇ ਲਈ ਸਾਡਾ ਘਰ ਹੈ। ਅਜਿਹੇ ‘ਚ ਅਸੀਂ ਲੋਕਾਂ ਨੂੰ ਸਾਡੀ ਟੀਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਕਹਾਂਗੇ। ਕਪਤਾਨ ਕਰੁਣਾਲ ਨੇ ਕਿਹਾ ਕਿ ਉਹ ਆਈ.ਪੀ.ਐੱਲ. ‘ਚ ਮੋਹਨ ਬਾਗਾਨ ਦੀ ਸਫਲਤਾ ਨੂੰ ਦੁਹਰਾਉਣਾ ਚਾਹੇਗਾ।

Add a Comment

Your email address will not be published. Required fields are marked *