1947 ਦੀ ਵੰਡ ਅਤੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਯਾਦਗਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਲੰਡਨ, 3 ਸਤੰਬਰ – ਪੰਜਾਬ ਦੀ 1947 ‘ਚ ਕੀਤੀ ਵੰਡ ਅਤੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇ ਗੰਢ ਦੇ ਸਬੰਧ ‘ਚ ਬਰਤਾਨੀਆ ਦੀ ਸੰਸਦ ‘ਚ 12 ਸਤੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਕਿਹਾ ਕਿ 1947 ‘ਚ ਵੰਡੇ ਗਏ ਪੰਜਾਬ ਅਤੇ ਪੰਜਾਬੀਆਂ ਵਲੋਂ ਭੋਗੇ ਗਏ ਸੰਤਾਪ ਨੂੰ 75 ਸਾਲਾਂ ਬਾਅਦ ਉਸੇ ਸੰਸਦ ‘ਚ ਯਾਦ ਕੀਤਾ ਜਾ ਰਿਹਾ ਹੈ ਜਿਸ ‘ਚ ਬੈਠ ਕੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਗਈ ਸੀ | ਜਿੱਥੇ ਬੈਠ ਕੇ ਅਜਿਹਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਸੀ, ਜੋ ਲੱਖਾਂ ਲੋਕਾਂ ਦੀ ਮੌਤ ਦਾ ਅਤੇ ਕਰੋੜਾਂ ਦੇ ਉਜਾੜੇ ਦਾ ਕਾਰਨ ਬਣਿਆ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਮੇਜ਼ਬਾਨੀ ਈਲਿੰਗ ਸਾਊਥਾਲ ਦੇ ਐਮ.ਪੀ. ਵਰਿੰਦਰ ਸ਼ਰਮਾ ਕਰ ਰਹੇ ਹਨ, ਸਹਿਯੋਗੀ ਇੰਮੀਗ੍ਰੇਸ਼ਨ ਵਕੀਲ ਬਲਜਿੰਦਰ ਸਿੰਘ ਰਾਠੌਰ ਨੇ ਕਿਹਾ ਕਿ ਇਸ ਸਮਾਗਮ ਨਾਲ ਅਸੀਂ ਆਪਣੇ ਨਾਲ ਬੀਤੀ ਦਾਸਤਾਨ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ | ਸਾਰਾਗੜ੍ਹੀ ਫਾਊਾਡੇਸ਼ਨ ਦੇ ਚੇਅਰਮੈਨ ਡਾ: ਗੁਰਿੰਦਰਪਾਲ ਸਿੰਘ ਜੋਸਨ ਨੇ ਕਿਹਾ ਕਿ 125 ਸਾਲ ਪਹਿਲਾਂ ਸਾਰਾਗੜ੍ਹੀ ‘ਚ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪਾਉਣ ਵਾਲੇ ਸਿੱਖ ਰੈਜ਼ਮੈਂਟ ਦੇ ਫੌਜੀਆਂ ਨੂੰ ਵੀ ਯਾਦ ਕੀਤਾ ਜਾਵੇਗਾ |

Add a Comment

Your email address will not be published. Required fields are marked *