ਨਾਨਕੇ ਗਏ 10 ਸਾਲਾ ਮਾਸੂਮ ਦੀ ਪਰਤੀ ਲਾਸ਼, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਉੱਤਰ ਪ੍ਰਦੇਸ਼ : ਜ਼ਿਲ੍ਹੇ ਦੇ ਲਾਲਗੰਜ ਕੋਤਵਾਲੀ ਥਾਣਾ ਖੇਤਰ ਵਿਚ ਆਪਣੇ ਨਾਨਕੇ ਆਏ 10 ਸਾਲਾ ਬੱਚੇ ਦੀ ਗੁਆਂਢੀਆਂ ਨੇ ਗਲ਼ ਘੋਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦਾ ਵਾਸੀ ਆਯੂਸ਼ (10) ਗਰਮੀਆਂ ਦੀਆਂ ਛੁੱਟੀਆਂ ਵਿਚ ਕੁੱਝ ਦਿਨ ਪਹਿਲਾਂ ਆਪਣੀ ਮਾਂ ਰੁਪਾਲੀ ਦੇ ਨਾਲ ਸੈਂਬਸੀ ਪਿੰਡ ਸਥਿਤ ਆਪਣੇ ਨਾਨਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਹ ਬੱਚਿਆਂ ਦੇ ਨਾਲ ਖੇਡ ਰਿਹਾ ਸੀ, ਤਾਂ ਅਚਾਨਕ ਉਹ ਗਾਇਬ ਹੋ ਗਿਆ। ਰਿਸ਼ਤੇਦਾਰਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਦੁਪਹਿਰ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

ਸ਼ਾਮ ਨੂੰ ਪੁਲਸ ਪਿੰਡ ਪਹੁੰਚੀ ਤੇ ਆਯੂਸ਼ ਨਾਲ ਖੇਡ ਰਹੇ ਬੱਚਿਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਨੂੰ ਗੁਆਂਢ ਵਿਚ ਰਹਿਣ ਵਾਲੇ 14 ਸਾਲਾ ਇਕ ਬੱਚੇ ‘ਤੇ ਸ਼ੱਕ ਹੋਇਆ ਤਾਂ ਉਸ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਿਸ ਵਿਚ ਉਸ ਨੇ ਕਤਲ ਕਰਨ ਦਾ ਜੁਰਮ ਕਬੂਲ ਲਿਆ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਵੀਰਵਾਰ ਨੂੰ ਇਕ ਘਰ ਵਿਚੋਂ ਆਨੰਦ ਦੀ ਲਾਸ਼ ਬਰਾਮਦ ਕੀਤੀ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ। ਮ੍ਰਿਤਕ ਦੇ ਮਾਮਾ ਵਿਰੇਸ਼ ਮਿਸ਼ਰਾ ਨੇ ਮੁਲਜ਼ਮ ਬੱਚੇ, ਉਸ ਦੇ ਪਿਤਾ ਚੰਦਰਸ਼ੇਖਰ ਤੇ ਭਰਾ ਮਨਮੋਹਨ ਅਵਸਥੀ ਵਿਰੁੱਧ ਅਗਵਾ ਕਰਨ ਤੇ ਹੱਤਿਆ ਦੇ ਦੋਸ਼ ਵਿਚ ਰਿਪੋਰਟ ਦਰਜ ਕਰਵਾਈ ਹੈ। ਲਾਲਗੰਜ ਕੋਤਵਾਲ ਸ਼ਿਵਸ਼ੰਕਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਫ਼ਿਰੌਤੀ ਵਸੂਲਣ ਲਈ ਆਯੂਸ਼ ਨੂੰ ਅਗਵਾ ਕੀਤਾ ਸੀ। ਭੇਦ ਖੁੱਲ੍ਹਣ ਦੇ ਡਰ ਤੋਂ ਉਸ ਦਾ ਕਤਲ ਕਰ ਦਿੱਤਾ ਗਿਆ।

Add a Comment

Your email address will not be published. Required fields are marked *