ਟੀ20 ਕ੍ਰਿਕਟ ‘ਚ ਵਿਰਾਟ ਤੇ ਰੋਹਿਤ ਦੀ ਜਗ੍ਹਾ ਯੁਵਾ ਖਿਡਾਰੀਆਂ ਨੂੰ ਮਿਲੇ ਮੌਕਾ : ਰਵੀ ਸ਼ਾਸਤਰੀ

 ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਚਾਹੁੰਦੇ ਹਨ ਕਿ ਰਾਸ਼ਟਰੀ ਟੀਮ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਅੱਗੇ ਵਧ ਕੇ ਅਗਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ ਨੌਜਵਾਨਾਂ ਨੂੰ ਜਗ੍ਹਾ ਦੇਣ। ਖਬਰਾਂ ਮੁਤਾਬਕ ਸ਼ਾਸਤਰੀ ਨੇ ਕਿਹਾ, “ਇਨ੍ਹਾਂ ਨੌਜਵਾਨਾਂ ਨੂੰ ਆਉਣ ਵਾਲੀ ਪਹਿਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। 

ਸ਼ਾਸਤਰੀ ਅਨੁਸਾਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਖਿਡਾਰੀ ਖੁਦ ਨੂੰ ਸਾਬਿਤ ਕਰ ਚੁੱਕੇ ਹਨ। ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਕੀ ਮਹੱਤਤਾ ਹੈ। ਮੈਂ ਇਨ੍ਹਾਂ ਨੌਜਵਾਨਾਂ ਨੂੰ IPL ਦੇ ਰਸਤੇ ਜਾਣ ਦਾ ਮੌਕਾ ਦੇਣਾ ਅਤੇ ਵਿਰਾਟ ਅਤੇ ਰੋਹਿਤ ਨੂੰ ਵਨਡੇ ਤੇ ਟੈਸਟ ਕ੍ਰਿਕਟ ਲਈ ਤਰੋ-ਤਾਜ਼ਾ ਰੱਖਣਾ ਚਾਹਾਂਗਾ।’ ਉਨ੍ਹਾਂ ਅੱਗੇ ਕਿਹਾ, ‘ਬਹੁਤ ਸਾਰੇ ਤਜਰਬੇਕਾਰ ਖਿਡਾਰੀਆਂ ਦੇ ਨਾਲ ਤੁਹਾਡਾ ਧਿਆਨ ਟੈਸਟ ਕ੍ਰਿਕਟ ‘ਤੇ ਹੋਣਾ ਚਾਹੀਦਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਤਰੋ-ਤਾਜ਼ਾ ਰਹਿਣ।’

ਰਵੀ ਸ਼ਾਸਤਰੀ ਨੇ ਕਿਹਾ ਕਿ ਮਾਹਰ ਭੂਮਿਕਾਵਾਂ ਲਈ ਭਾਰਤ ਕੋਲ ਖੱਬੇ ਹੱਥ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਦਾ ਵਧੀਆ ਮਿਸ਼ਰਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਟੀਮ ਦੀ ਚੋਣ ਮੌਜੂਦਾ ਫਾਰਮ ਦੇ ਆਧਾਰ ‘ਤੇ ਕੀਤੀ ਜਾਣੀ ਚਾਹੀਦੀ ਹੈ। ਸ਼ਾਸਤਰੀ ਨੇ ਕਿਹਾ, ”ਇਕ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ। ਇਕ ਖਿਡਾਰੀ ਫਾਰਮ ਵਿਚ ਹੋ ਸਕਦਾ ਹੈ ਅਤੇ ਆਊਟ ਆਫ ਫਾਰਮ ਹੋ ਸਕਦਾ ਹੈ। ਤੁਸੀਂ ਉਸ ਸਮੇਂ ਸਭ ਤੋਂ ਵਧੀਆ ਲੋਕਾਂ ਨੂੰ ਚੁਣਦੇ ਹੋ। ਤਜਰਬਾ ਤੇ ਤੰਦਰੁਸਤੀ ਮਾਇਨੇ ਰੱਖਦੇ ਹਨ। ਜੋ ਵੀ ਫਾਰਮ ‘ਚ ਹੈ, ਜੋ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ, ਉਸ ਨੂੰ ਮੌਕਾ ਦਿਓ।

ਉਨ੍ਹਾਂ ਅੱਗੇ ਕਿਹਾ, “ਕੰਮ ਲਈ ਸਹੀ ਖਿਡਾਰੀ ਦੀ ਚੋਣ ਕਰੋ। ਅਜਿਹਾ ਨਾ ਹੋਵੇ ਕਿ ਫ੍ਰੈਂਚਾਇਜ਼ੀ ਲਈ ਤੀਜੇ ਜਾਂ ਚੌਥੇ ਨੰਬਰ ‘ਤੇ ਖੇਡਣ ਵਾਲਾ ਖਿਡਾਰੀ ਰਾਸ਼ਟਰੀ ਟੀਮ ‘ਚ ਚੁਣੇ ਜਾਣ ‘ਤੇ ਛੇਵੇਂ ਨੰਬਰ ‘ਤੇ ਖੇਡੇ ਜਾਂ ਓਪਨਿੰਗ ਕਰੇ। ਮੈਨੂੰ ਖੱਬੇ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਦਾ ਮਿਸ਼ਰਣ ਪਸੰਦ ਹੈ। ਆਈਪੀਐਲ ਵਿੱਚ ਦੇਖੋ, ਜਿਨ੍ਹਾਂ ਟੀਮਾਂ ਵਿੱਚ ਮਿਸ਼ਰਣ ਸੀ, ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ।’

Add a Comment

Your email address will not be published. Required fields are marked *