ਫਾਈਨਲ ‘ਚ ਪਹੁੰਚਿਆ ਅਰਜਨਟੀਨਾ, ਕ੍ਰੋਏਸ਼ੀਆ ਨੂੰ 3-0 ਨਾਲ ਦਿੱਤੀ ਮਾਤ

ਕਪਤਾਨ ਲਿਓਨਿਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਪੈਨਲਟੀ ’ਤੇ ਕੀਤੇ ਗਏ ਉਸਦੇ ਗੋਲ ਅਤੇ ਜੂਲੀਅਨ ਅਲਵਾਰੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ-2022 ਦੇ ਫਾਈਨਲ ਵਿਚ 6ਵੀਂ ਵਾਰ ਜਗ੍ਹਾ ਬਣਾ ਲਈ। ਅਰਜਨਟੀਨਾ ਨੇ ਮੌਜੂਦਾ ਸੈਸ਼ਨ ਦੇ ਪਹਿਲੇ ਸੈਮੀਫਾਈਨਲ ਵਿਚ ਪਿਛਲੀ ਵਾਰ ਦੀ ਫਾਈਨਲਿਸਟ ਕ੍ਰੋਏਸ਼ੀਆ ਨੂੰ 3-0 ਨਾਲ ਕਰਾਰੀ ਹਾਰ ਦਿੱਤੀ। 

ਕਪਤਾਨ ਮੇਸੀ ਨੇ 34ਵੇਂ ਮਿੰਟ ਵਿਚ ਮਿਲੀ ਪੈਨਲਟੀ ’ਤੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਦੇ 5 ਮਿੰਟ ਬਾਅਦ ਹੀ ਅਰਥਾਤ ਮੈਚ ਦੇ 39ਵੇਂ ਮਿੰਟ ਵਿਚ  ਜੂਲੀਅਨ ਅਲਵਾਰੇਜ਼ ਨੇ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਇਹ ਬੜ੍ਹਤ ਹਾਫ ਸਮੇਂ ਤਕ ਬਰਕਰਾਰ ਰਹੀ। ਜਦੋਂ ਮੇਸੀ ਦੇ ਪਾਸ ’ਤੇ 69ਵੇਂ ਮਿੰਟ ਵਿਚ ਜੂਲੀਅਨ ਅਲਵਾਰੇਜ਼ ਨੇ ਫਿਰ ਗੋਲ ਕਰ ਦਿੱਤਾ ਤਾਂ ਪੂਰੀ ਅਰਜਨਟੀਨਾ ਟੀਮ ਤੇ ਟੀਮ ਦੇ ਪ੍ਰਸ਼ੰਸਕ ਖੁਸ਼ੀ ਵਿਚ ਨੱਚ ਉੱਠੇ। ਕ੍ਰੋਏਸ਼ੀਆ ਨੇ ਅੰਤ ਤਕ ਜ਼ੋਰ ਲਾਇਆ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।

Add a Comment

Your email address will not be published. Required fields are marked *