ਸ਼ਨਮਨਾਕ: ਕੁੱਤੇ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ 1 ਕਿੱਲੋਮੀਟਰ ਤਕ ਘੜੀਸਿਆ

ਮੱਲਾਪੁਰਮ : ਕੇਰਲ ’ਚ ਮੱਲਾਪੁਰਮ ਜ਼ਿਲ੍ਹੇ ਦੇ ਇਡੱਕਰਾ ਨੇੜੇ ਇਕ ਕੁੱਤੇ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ 1 ਕਿਲੋਮੀਟਰ ਤੱਕ ਘੜੀਸੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਨਾਲ ਹੀ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਕੀਤਾ ਗਿਆ।

ਵੀਡੀਓ ’ਚ ਮਰਿਆ ਹੋਇਆ ਕੁੱਤਾ ਸੜਕ ’ਤੇ ਮੋਟਰਸਾਈਕਲ ਤੋਂ ਕੁਝ ਦੂਰੀ ’ਤੇ ਪਿਆ ਦਿਖਾਈ ਦਿੰਦਾ ਹੈ, ਜਦਕਿ ਰਾਹਗੀਰ ਦੋਸ਼ੀ ਵਿਅਕਤੀ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਰਾਹਗੀਰ ਜਦੋਂ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਸ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੂੰ ਕੁੱਤਾ ਸੜਕ ’ਤੇ ਮਰਿਆ ਹੋਇਆ ਮਿਲਿਆ ਸੀ ਅਤੇ ਉਹ ਉਸ ਨੂੰ ਛੂਹਣਾ ਨਹੀਂ ਚਾਹੁੰਦਾ ਸੀ, ਇਸ ਲਈ ਉਹ ਉਸ ਨੂੰ ਸੜਕ ਤੋਂ ਹਟਾਉਣ ਲਈ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਲਿਜਾ ਰਿਹਾ ਸੀ।

ਵੀਡੀਓ ਬਣਾਉਣ ਵਾਲੇ ਰਾਹਗੀਰ ਨੇ ਉਸ ਦੇ ਦਾਅਵੇ ਨੂੰ ਸਵੀਕਾਰ ਨਾ ਕਰਦੇ ਹੋਏ ਕਿਹਾ ਕਿ ਜੇਕਰ ਕੁੱਤਾ ਮਰਿਆ ਹੋਇਆ ਸੀ ਤਾਂ ਵੀ ਉਸ ਨੇ ਜੋ ਕੀਤਾ ਸਹੀ ਨਹੀਂ ਹੈ, ਕੁੱਤੇ ਨੂੰ ਘੜੀਸਨ ਦੀ ਬਜਾਏ ਉਸ ਨੂੰ ਕਿਤੇ ਦਫਨਾ ਦੇਣਾ ਚਾਹੀਦਾ ਸੀ। ਲੋਕਾਂ ਦੇ ਇਕੱਠੇ ਹੋਣ ’ਤੇ ਉਕਤ ਵਿਅਕਤੀ ਕੁੱਤੇ ਨੂੰ ਮੋਟਰਸਾਈਕਲ ਦੀ ਟੈਂਕੀ ’ਤੇ ਰੱਖ ਕੇ ਲੈ ਗਿਆ। ਉੱਧਰ ਇਡੱਕਰਾ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਵੀਡੀਓ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਕਰ ਲਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਚੱਲ ਰਹੀ ਹੈ।

Add a Comment

Your email address will not be published. Required fields are marked *