ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ

ਲੁਧਿਆਣਾ: ਰੇਲਵੇ ਮੰਤਰਾਲੇ ਨੇ ਵੋਕਲ ਫਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਵਨ ਸਟੇਸ਼ਨ ਵਨ ਪ੍ਰੋਡਕਟ OSOP ਸਕੀਮ ਸ਼ੁਰੂ ਕੀਤੀ ਹੈ। ਜਿਸਦਾ ਮੁੱਖ ਉਦੇਸ਼ ਸਥਾਨਕ ਉਤਪਾਦਾਂ ਨੂੰ ਮਾਰਕੀਟ ਪ੍ਰਦਾਨ ਕਰਨਾ ਅਤੇ ਸਮਾਜ ਦੇ ਪਛੜੇ ਲੋਕਾਂ ਲਈ ਆਮਦਨ ਦੇ ਵਾਧੂ ਮੌਕੇ ਪੈਦਾ ਕਰਨਾ ਹੈ।
ਇਸ ਦੇ ਲਈ ਰੇਲਵੇ ਵੱਲੋਂ ਦੇਸ਼ ਦੇ 130 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੇ 12 ਰੇਲਵੇ ਸਟੇਸ਼ਨ ਅਬੋਹਰ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਧੂਰੀ, ਫਾਜ਼ਿਲਕਾ, ਫ਼ਿਰੋਜ਼ਪੁਰ ਛਾਉਣੀ, ਗੁਰਦਾਸਪੁਰ, ਕੋਟਕਪੂਰਾ, ਪਟਿਆਲਾ, ਰਾਜਪੁਰਾ, ਸਰਹਿੰਦ ਨੂੰ ਸ਼ਾਮਲ ਕੀਤਾ ਗਿਆ ਹੈ। ਰੇਲਵੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਦੀਆਂ ਨਜ਼ਰਾਂ ਵਿੱਚ ਸਥਾਨਕ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ, ਵੇਚਣ ਅਤੇ ਲਿਆਉਣ ਲਈ ਸਟਾਲ ਲਗਾਏ ਜਾ ਰਹੇ ਹਨ।

ਚੁਣੇ ਹੋਏ ਸਟੇਸ਼ਨਾਂ ‘ਤੇ ਇਕ ਸਟੇਸ਼ਨ ਇਕ ਉਤਪਾਦ ਵਾਲੇ ਸਟੇਸ਼ਨ ਉਪਲਬਧ ਹੋਣਗੇ। ਇਸ ਦੇ ਲਈ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਵੱਲੋਂ ਇਨ੍ਹਾਂ ਸਟਾਲਾਂ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ 73, ਹਰਿਆਣਾ ਵਿੱਚ 15, ਹਿਮਾਚਲ ਪ੍ਰਦੇਸ਼ ਵਿੱਚ ਇੱਕ, ਉੱਤਰਾਖੰਡ ਵਿੱਚ 6, ਜੰਮੂ ਕਸ਼ਮੀਰ ਵਿੱਚ 15, ਚੰਡੀਗੜ੍ਹ ਵਿੱਚ ਇੱਕ, ਦਿੱਲੀ ਵਿੱਚ 4 ਸਟਾਲਾਂ ਦੀ ਚੋਣ ਕੀਤੀ ਗਈ ਹੈ।

ਇਨ੍ਹਾਂ ਸਟਾਲਾਂ ਵਿੱਚ ਸਥਾਨਕ ਲੋਕਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ, ਹਸਤਕਲਾ ਦੀਆਂ ਵਸਤੂਆਂ, ਲੱਕੜ ਦੀ ਨੱਕਾਸ਼ੀ ਦਾ ਸਮਾਨ, ਕੱਪੜਿਆਂ ‘ਤੇ ਚਿਕਨਕਾਰੀ, ਖਾਣ-ਪੀਣ ਦੀਆਂ ਵਸਤਾਂ, ਸੇਰੇਮਿਕ ਵਸਤਾਂ, ਚਾਹ, ਕੌਫੀ ਅਤੇ ਹੋਰ ਵਸਤਾਂ ਸ਼ਾਮਲ ਹਨ। ਜਿਵੇਂ ਕਿ ਹਰਿਆਣਾ ਵਿੱਚ ਸੇਰੇਮਿਕ ਵਸਤੂਆਂ, ਹਿਮਾਚਲ ਪ੍ਰਦੇਸ਼ ਵਿੱਚ ਹੈਂਡਲੂਮ, ਪੰਜਾਬ ਵਿੱਚ ਪੰਜਾਬੀ ਜੁੱਤੀਆਂ ਤੋਂ ਇਲਾਵਾ ਹੋਰ ਉਤਪਾਦ, ਕਸ਼ਮੀਰੀ ਗਿਰਦਾ, ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਗਿਰਦਾ, ਕਸ਼ਮੀਰੀ ਕਾੜ੍ਹਾ,ਸੁੱਕੇ ਮੇਵੇ, ਚੰਡੀਗੜ੍ਹ ਵਿੱਚ ਲੱਕੜ ਦੀ ਨੱਕਾਸ਼ੀ ਦੀਆਂ ਵਸਤੂਆਂ ਅਤੇ ਹੋਰ ਵਸਤਾਂ ਸ਼ਾਮਲ ਹੋਣਗੀਆਂ।

ਅਬੋਹਰ ਆਰਟੀਫੈਕਟਸ, ਅੰਮ੍ਰਿਤਸਰ ਸਿਰਾਮਿਕਸ, ਬਰਨਾਲਾ ਕਢਾਈ ਦੇ ਸਾਮਾਨ, ਬਠਿੰਡਾ ਗਲਾਸ ਵਰਕਸ, ਧੂਰੀ ਮਿੱਟੀ ਦੇ ਭਾਂਡੇ, ਫਾਜ਼ਿਲਕਾ ਲਕੜ ਦਾ ਸਮਾਨ(ਵੁਡਨ ਵਰਕਸ), ਫ਼ਿਰੋਜ਼ਪੁਰ ਕੈਂਟ ਸਥਾਨਕ ਉਤਪਾਦ, ਫ਼ਿਰੋਜ਼ਪੁਰ ਕੈਂਟ ਸਥਾਨਕ ਉਤਪਾਦ, ਗੁਰਦਾਸਪੁਰ ਪੰਜਾਬੀ ਜੁੱਤੀ, ਕੋਟਕਪੂਰਾ, ਪਟਿਆਲਾ, ਰਾਜਪੁਰਾ, ਸਰਹਿੰਦ ਦੇ ਸਥਾਨਕ ਉਤਪਾਦ।

Add a Comment

Your email address will not be published. Required fields are marked *