ਆਰਿਅਨ ਡਰੱਗਸ ਮਾਮਲਾ : ਸਮੀਰ ਵਾਨਖੇੜੇ ਦਾ ਕਾਨਪੁਰ ਕੁਨੈਕਸ਼ਨ ਖੰਗਾਲ ਰਹੀ CBI

ਲਖਨਊ – ਫ਼ਿਲਮ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਕਥਿਤ ਕਰੂਜ਼ ਡਰੱਗਸ ਕੇਸ ’ਚ ਫਸਾਉਣ ਵਾਲੇ ਆਈ. ਆਰ. ਐੱਸ. ਅਧਿਕਾਰੀ ਸਮੀਰ ਵਾਨਖੇੜੇ ਦਾ ਕਾਨਪੁਰ ਕੁਨੈਕਸ਼ਨ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਸੀ. ਬੀ. ਆਈ. ਜਾਂਚ ’ਚ ਹੋਇਆ ਹੈ। ਸੀ. ਬੀ. ਆਈ. ਨੂੰ ਪਤਾ ਲੱਗਾ ਹੈ ਕਿ ਸਮੀਰ ਵਾਨਖੇੜੇ ਨੇ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਨੂੰ ਉਨਾਵ ਅਤੇ ਕਾਨਪੁਰ ਦੀ ਪ੍ਰਾਪਰਟੀ ’ਚ ਖਰਚ ਕੀਤਾ ਹੈ।

ਇਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਸ਼ਹਿਰ ’ਚ ਸੀ. ਬੀ. ਆਈ. ਦੇ ਛਾਪਿਆਂ ਨਾਲ ਹੋ ਗਈ। ਸੀ. ਬੀ. ਆਈ. ਇਸ ਮਾਮਲੇ ਦੀ ਇੰਨੀ ਗੁਪਤ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਦੇ ਛਾਪਿਆਂ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ। ਜਦੋਂ ਸੀ. ਬੀ. ਆਈ. ਨੇ ਪ੍ਰੈੱਸ ਨੋਟ ਜਾਰੀ ਕੀਤਾ, ਤਾਂ ਇਸ ਦਾ ਖੁਲਾਸਾ ਹੋਇਆ। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਮਾਨ ਸੰਭਾਲਣ ਵਾਲੇ ਆਈ. ਆਰ. ਐੱਸ.-ਸਮੀਰ ਵਾਨਖੇੜੇ ਨੇ 2 ਅਕਤੂਬਰ 2021 ਨੂੰ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਕਥਿਤ ਕਰੂਜ਼ ਡਰਗ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।

ਵੋਟਾਂ ਦੀ ਗਿਣਤੀ ਹੋਣ ਦੀ ਵਜ੍ਹਾ ਨਾਲ ਸੀ. ਬੀ. ਆਈ. ਦੀ ਟੀਮ ਜਾਂਚ ਪੂਰੀ ਕੀਤੇ ਬਿਨਾਂ ਚਲੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਕ-ਦੋ ਦਿਨਾਂ ’ਚ ਸੀ. ਬੀ. ਆਈ. ਦੀ ਟੀਮ ਦੁਬਾਰਾ ਸ਼ਹਿਰ ਆ ਸਕਦੀ ਹੈ। ਜੇ. ਸੀ. ਪੀ. ਆਨੰਦ ਪ੍ਰਕਾਸ਼ ਤਿਵਾੜੀ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। 

Add a Comment

Your email address will not be published. Required fields are marked *