ਵਿਗਿਆਪਨ ਮੁਹਿੰਮ ਲਈ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ ਇਕੱਠੇ ਆਏ ਨਜ਼ਰ

ਮੁੰਬਈ – ਬਾਲੀਵੁੱਡ ਦੇ ਦੋ ਸੁਪਰਸਟਾਰ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ ਨੂੰ ਇਕ ਵਿਗਿਆਪਨ ਮੁਹਿੰਮ ਲਈ ਇਕੱਠੇ ਦੇਖਿਆ ਗਿਆ। ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਇਹ ਦੋਵੇਂ ਮੈਗਾਸਟਾਰ ਇਕ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਇਕੱਠੇ ਹੋਏ ਹਨ। ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਹਮੇਸ਼ਾ ਸਾਦਗੀ ਦੀ ਸ਼ਕਤੀ ’ਚ ਵਿਸ਼ਵਾਸ ਕਰਦੇ ਹਨ ਤੇ ਮੁਹਿੰਮ ਉਸ ਤੱਤ ਨੂੰ ਪੂਰੀ ਤਰ੍ਹਾਂ ਨਾਲ ਸਮੇਟਦੀ ਹੈ। ਸ਼ਾਹਰੁਖ ਖ਼ਾਨ ਨੇ ਵੀ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇੰਨੇ ਸਾਲਾਂ ਬਾਅਦ ਅਮਿਤਾਭ ਬੱਚਨ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ। ਸ਼ੂਟਿੰਗ ਤੋਂ ਪ੍ਰੇਰਿਤ ਹੋ ਕੇ ਵਾਪਸ ਆਇਆ ਤਾਂ ਆਸ਼ੀਰਵਾਦ ਦਿੱਤਾ।’’ ਆਰ. ਬਾਲਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਅਮਿਤ ਜੀ ਤੇ ਸ਼ਾਹਰੁਖ ਕਿਸੇ ਇਸ਼ਤਿਹਾਰ ’ਚ ਇਕੱਠੇ ਨਜ਼ਰ ਆਏ ਹਨ। ਇਹ ਇਕ ਸ਼ਾਨਦਾਰ ਸ਼ੂਟ ਸੀ, ਉਹ ਦੋ ਦੋਸਤਾਂ ਵਾਂਗ ਸਾਲਾਂ ਬਾਅਦ ਸੈੱਟ ’ਤੇ ਮਿਲ ਰਹੇ ਸਨ। ਅਸੀਂ ਸਾਰੇ ਬੇਸ਼ੱਕ ਉਤਸ਼ਾਹਿਤ ਸੀ ਪਰ ਉਹ ਇਸ ਤੋਂ ਵੀ ਵੱਧ ਸਨ।

Add a Comment

Your email address will not be published. Required fields are marked *