ਅੰਮ੍ਰਿਤਸਰ ਬੰਬ ਧਮਾਕੇ: ਅੱਤਵਾਦੀ ਅਜ਼ਾਦਬੀਰ ਸਿੰਘ ਨੂੰ ਲੈ ਕੇ ਘਟਨਾ ਸਥਾਨ ’ਤੇ ਪੁੱਜੀ ਪੁਲਸ

ਅੰਮ੍ਰਿਤਸਰ – ਅੰਮ੍ਰਿਤਸਰ ਬੰਬ ਧਮਾਕਿਆਂ ਦੀ ਜਾਂਚ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਅੱਤਵਾਦੀ ਅਜ਼ਾਦਬੀਰ ਸਿੰਘ ਨੂੰ ਪੁਲਸ ਨੇ ਪਾਰਕਿੰਗ ਵਾਲੀ ਥਾਂ ’ਤੇ ਜਾਂਚ ਲਈ ਆਪਣੇ ਨਾਲ ਲੈ ਗਈ ਅਤੇ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੂੰ ਹਿਰਾਸਤ ਵਿਚ ਲੈ ਕੇ ਸੀਨ ਨੂੰ ਰੀਕ੍ਰੇਟ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ. ਆਈ. ਏ. ਅਤੇ ਐੱਨ. ਐੱਸ. ਜੀ. ਦੀ ਟੀਮ ਬਿਨਾਂ ਕਿਸੇ ਅੱਤਵਾਦੀ ਦੇ ਘਟਨਾ ਵਾਲੀ ਥਾਂ ’ਤੇ ਗਈ ਸੀ ਅਤੇ ਉੱਥੇ ਮੁੜ ਘਟਨਾ ਵਾਲੀ ਥਾਂ ਬਣਾ ਕੇ ਜਾਂਚ ਕੀਤੀ ਸੀ। 

ਦੂਜੇ ਪਾਸੇ ਹੁਣ ਜਾਂਚ ਦੇ ਅਰਥ ਕੁਝ ਹੋਰ ਹਨ, ਕਿਉਂਕਿ ਮੁੱਖ ਮੁਲਜ਼ਮ ਪੁਲਸ ਨਾਲ ਸੀ। ਪਤਾ ਲੱਗਾ ਹੈ ਕਿ ਫੜੇ ਗਏ ਅੱਤਵਾਦੀ ਅਜ਼ਾਦਬੀਰ ਸਿੰਘ ਨੂੰ ਆਪਣੇ ਨਾਲ ਘਟਨਾ ਸਥਾਨ ’ਤੇ ਲੈ ਕੇ ਜਾਣ ਵਾਲੇ ਉੱਚ ਪੁਲਸ ਅਧਿਕਾਰੀਆਂ ਨੇ ਉਸ ਤੋਂ ਕਈ ਵੱਡੇ ਸਵਾਲ ਪੁੱਛੇ ਕਿ ਉਸ ਨੇ ਉੱਥੇ ਬੰਬ ਕਿਵੇਂ ਲਗਾਇਆ? ਧਾਗੇ ਨਾਲ ਕਿਵੇਂ ਬੰਨ੍ਹਿਆ?

ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅੱਤਵਾਦੀ ਤੋਂ ਸਾਰੇ ਸੀਨ ਰੀਕ੍ਰੇਟ ਕਰਵਾਏ ਗਏ। ਦੂਜੇ ਪਾਸੇ ਇਨ੍ਹਾਂ ਮਾਮਲਿਆਂ ਤੋਂ ਬਾਅਦ ਥਾਣਾ ਕੋਤਵਾਲੀ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਉਥੇ ਇੰਸਪੈਕਟਰ ਜਸਪਾਲ ਸਿੰਘ ਨੂੰ ਨਵਾਂ ਇੰਚਾਰਜ ਲਾਇਆ ਗਿਆ ਹੈ।

Add a Comment

Your email address will not be published. Required fields are marked *