ਕੁੜੀ ਵੱਲੋਂ ਲਗਾਏ ਗਏ ਦੋਸ਼ਾਂ ਮਗਰੋਂ ਪੰਜਾਬ ਪੁਲਸ ਵੱਲੋਂ ਆਪਣੇ ਹੀ ਦੋ ਮੁਲਾਜ਼ਮ ਗ੍ਰਿਫ਼ਤਾਰ

ਖੰਨਾ : ਖੰਨਾ ਪੁਲਸ ਜ਼ਿਲ੍ਹੇ ਦੀ ਰੌਣੀ ਚੌਕੀ ‘ਚ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੇ ਦੋਸ਼ ਹੇਠ ਇਸੇ ਚੌਕੀ ਦੇ ਇੰਚਾਰਜ ਬਲਵੀਰ ਸਿੰਘ (ਏ.ਐੱਸ.ਆਈ.) ਅਤੇ ਉਸ ਦੇ ਸਾਥੀ ਏ.ਐੱਸ.ਆਈ. ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਪਾਇਲ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਸਬੰਧੀ ਉਸ ਨੇ ਪੁਲਸ ਨੂੰ ਦਰਖ਼ਾਸਤ ਦਿੱਤੀ ਸੀ। ਇਸ ਦਰਖ਼ਾਸਤ ਦੀ ਜਾਂਚ ਪੁਲਸ ਚੌਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਕਰ ਰਹੇ ਸਨ। ਲੜਕੀ ਦਰਖ਼ਾਸਤ ਦੇ ਸਿਲਸਿਲੇ ‘ਚ ਪੁਲਸ ਚੌਕੀ ‘ਚ ਆਉਂਦੀ ਜਾਂਦੀ ਸੀ। ਇਸ ਦੌਰਾਨ ਲੜਕੀ ਦਾ ਆਪਣੇ ਪ੍ਰੇਮੀ ਨਾਲ ਰਾਜੀਨਾਮਾ ਹੋ ਗਿਆ। ਇਸ ਤੋਂ ਬਾਅਦ ਲੜਕੀ ਨੇ ਐੱਸ.ਐੱਸ.ਪੀ. ਖੰਨਾ ਨੂੰ ਸ਼ਿਕਾਇਤ ਕੀਤੀ ਤੇ ਦੋਸ਼ ਲਾਇਆ ਗਿਆ ਕਿ ਜਦੋਂ ਉਸ ਨੂੰ ਚੌਕੀ  ਬੁਲਾਇਆ ਜਾਂਦਾ ਸੀ ਤਾਂ ਚੌਕੀ ਇੰਚਾਰਜ ਬਲਵੀਰ ਸਿੰਘ ਅਤੇ ਏ.ਐੱਸ.ਆਈ. ਹਰਮੀਤ ਸਿੰਘ ਉਸ ਨਾਲ ਛੇੜਛਾੜ ਕਰਦੇ ਸਨ। ਇਹ ਦੋਵੇਂ ਉਸ ਨਾਲ ਮਾੜਾ ਵਿਵਹਾਰ ਕਰਦੇ ਸੀ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਸੀ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਖ਼ਿਲਾਫ਼ ਕੇਸ ਦਰਜ ਕਰਕੇ ਚੌਂਕੀ ਇੰਚਾਰਜ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Add a Comment

Your email address will not be published. Required fields are marked *