ਘਰੇਲੂ ਝਗੜਿਆਂ ਤੋਂ ਤੰਗ ਆ ਕੇ ਪਤਨੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ

ਜਲੰਧਰ/ਤਰਨਤਾਰਨ – ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਤੀ-ਪਤਨੀ ਦੇ ਵਿਵਾਦ ਦੇ ਚਲਦੇ ਜਿੱਥੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਡਰਾਮਾ ਰਚਿਆ, ਉਥੇ ਹੀ ਪਤਨੀ ਨੇ ਸੱਚ ‘ਚ ਜ਼ਹਿਰੀਲੀ ਪਦਾਰਥ ਨਿਗਲ ਲਿਆ। ਪਤਨੀ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪਤੀ ਬਲਵਿੰਦਰ ਸਿੰਘ ਹੋਈ ਹੈ।

ਕੁੜੀ ਦੀ ਮਾਂ ਬਲਵਿੰਦਰ ਕੌਰ ਨੇ ਦਸਿਆ ਕਿ ਮ੍ਰਿਤਕ ਕਿਰਨਦੀਪ ਪਿਛਲੇ 4 ਮਹਿਨਿਆਂ ਤੋਂ ਆਪਣੇ ਪਤੀ ਨਾਲ ਲੜ ਕੇ ਆਪਣੇ ਪੇਕੇ ਪਰਿਵਾਰ ਨਾਲ ਜਲੰਧਰ ਵਿਚ ਰਹਿ ਰਹੀ ਸੀ। ਉਕਤ ਕੁੜੀ ਤਰਨਤਾਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਕੁਝ ਦਿਨ ਪਹਿਲਾਂ ਪੰਚਾਇਤੀ ਰਾਜੀਨਾਮਾ ਵੀ ਹੋਇਆ ਸੀ, ਜਿੱਥੇ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ।

PunjabKesari

ਬੀਤੇ ਦਿਨ ਉਸ ਦਾ ਪਤੀ ਘਰ ਆਇਆ ਅਤੇ ਉਸ ਨੂੰ ਮਨਾਉਣ ਲਈ ਜ਼ਹਿਰ ਪੀਣ ਦਾ ਡਰਾਮਾ ਕਰਨ ਲੱਗਾ ਪਰ ਵਿਵਾਦ ਇਨ੍ਹਾਂ ਵੱਧ ਗਿਆ ਕਿ ਜ਼ਹਿਰ ਪਤੀ ਤੋਂ ਫੜ ਕਿਰਨਦੀਪ ਹੀ ਪੀ ਗਈ। ਮੌਕੇ ਉਤੇ ਪਰਿਵਾਰ ਵੱਲੋਂ ਕਿਰਨਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। 

ਸੂਚਨਾ ਮਿਲਦੇ ਮੌਕੇ ‘ਤੇ ਪਹੁੰਚੀ ਪੁਲਸ ਨੇ ਦਸਿਆ ਕਿ ਜੋ ਪਰਿਵਾਰ ਵਾਲੇ ਬਿਆਨ ਦੇਣਗੇ, ਉਨ੍ਹਾਂ ਦੇ ਤਹਿਤ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਰਨਦੀਪ ਦੀਆਂ ਦੋ ਧੀਆਂ ਹਨ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Add a Comment

Your email address will not be published. Required fields are marked *