ਗੱਜਣਵਾਲਾ ਦੀ ਪੁਸਤਕ ”ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ” ‘ਤੇ ਵਿਚਾਰ ਚਰਚਾ

ਮੈਲਬੌਰਨ – ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਗੁਰਦੁਆਰਾ ਬੈਨਟ ਸਪ੍ਰਿੰਗ ਵਿਖੇ ਪ੍ਰਸਿੱਧ ਲੇਖਕ ਤੇ ਖੋਜਕਾਰ ਗੱਜਣਵਾਲਾ ਸੁਖਮਿੰਦਰ ਸਿੰਘ ਦੁਆਰਾ ਰਚੀ “ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ” ਪੁਸਤਕ ਭੇਟ ਵੇਲੇ ਸੂਝਵਾਨ ਵਿਅਕਤੀਆਂ ਨੇ ਵਿਚਾਰ ਚਰਚਾ ਕੀਤੀ। ਪ੍ਰਧਾਨ ਜਰਨੈਲ ਸਿੰਘ ਭੌਰ ਨੇ ਕਿਹਾ ਪੁਸਤਕ ਸਾਂਝੀਵਾਲਤਾ ਦੇ ਸੰਕਲਪ ਨੂੰ ਬਲ ਦਿੰਦੀ ਹੈ ਅਤੇ ਆਪਸੀ ਵਿੱਥਾਂ ਦੂਰ ਕਰਨ ਵੱਲ ਸੇਧਤ ਹੈ। ਉਹਨਾਂ ਕਿਹਾ ਕਿ ਪੁਸਤਕ ਦਾ ਪ੍ਰਸੰਗ ਬਹੁਤ ਹੀ ਵਜ਼ਨਦਾਰ ਅਤੇ ਨਿਵੇਕਲੇ ਢੰਗ ਦਾ ਹੈ।

ਜਨਰਲ ਸੈਕਟਰੀ ਹਰਭਜਨ ਸਿੰਘ ਨੇ ਕਿਹਾ ਗੱਜਣਵਾਲਾ ਬ੍ਰਾਹਮਣ ਸ਼ਹੀਦਾਂ ਵਿਸਥਾਰ ਸਹਿਤ ਵਰਣਨ ਕਰਨ ਵਿੱਚ ਸਫਲ ਜਾਪਦਾ ਹੈ। ਅਜਿਹੇ ਉਪਰਾਲੇ ਦੀ ਅੱਜ ਬੜੀ ਲੋੜ ਹੈ। ਸਿੱਖ ਇਤਿਹਾਸ ਦੇ ਫ਼ਿਲਮੀ ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਲੇਖਕ ਨੇ ਬ੍ਰਾਹਮਣ ਸ਼ਹੀਦਾਂ ਦੇ ਨਾਲ-ਨਾਲ ਸਿੱਖ ਜੰਗਾਂ ਤੇ ਹੋਰ ਘਟਨਾਵਾਂ ਦਾ ਵਿਸ਼ਾਲ ਵਰਣਨ ਬਾਖੂਬੀ ਤੇ ਖੋਜ-ਭਰਪੂਰ ਹੈ ਅਤੇ ਬਹੁਤ ਹੀ ਸਾਰਥਕ ਉਪਰਾਲਾ ਹੈ। ਇਸ ਮੌਕੇ ਰਮਨਦੀਪ ਸਿੰਘ, ਬਲਦੇਵ ਸਿੰਘ, ਸਕੱਤਰ ਰਮੇਸ਼ ਕੁਮਾਰ ਆਦਿ  ਹਾਜ਼ਰ ਸਨ।  

Add a Comment

Your email address will not be published. Required fields are marked *