1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਗਾਇਕ ਬ੍ਰਾਊਨੀ ਦਾ ਡੈਬਿਊ ਗੀਤ ‘5-7 ਗੱਲਾਂ’
October 27, 2022
ਚੰਡੀਗੜ੍ਹ – ਗਾਇਕ ਬ੍ਰਾਊਨੀ ਦਾ ਡੈਬਿਊ ਗੀਤ ‘5-7 ਗੱਲਾਂ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਇਵੋਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਬ੍ਰਾਊਨੀ ਵਲੋਂ ਗਾਇਆ ‘5-7 ਗੱਲਾਂ’ ਇਕ ਬੀਟ ਸੌਂਗ ਹੈ, ਜੋ ਸਰੋਤਿਆਂ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਗੀਤ ਦੇ ਬੋਲ ਵਿੱਕੀ ਗਿੱਲ ਵਲੋਂ ਲਿਖੇ ਗਏ ਹਨ। ਇਸ ਗੀਤ ਨੂੰ ਮਿਊਜ਼ਿਕ ਰੁਬਲ ਜਾਵਾ ਨੇ ਦਿੱਤਾ ਹੈ। ਗੀਤ ਦੀ ਵੀਡੀਓ ਜਸਪ੍ਰੀਤ ਰਾਜਨ ਵਲੋਂ ਬਣਾਈ ਗਈ ਹੈ।

