ਦਿੱਲੀ ਕ੍ਰਾਈਮ ਬਰਾਂਚ ਨੇ ਗੋਲਡੀ-ਲਾਰੈਂਸ ਨਾਲ ਜੁੜੇ ਗਿਰੋਹ ਨੂੰ ਲੈ ਕੇ ਕੀਤੇ ਕਈ ਖ਼ੁਲਾਸੇ

ਨਵੀਂ ਦਿੱਲੀ- ਦਿੱਲੀ ਕ੍ਰਾਈਮ ਬਰਾਂਚ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਜ਼ਬਰਨ ਵਸੂਲੀ ਕਰਨ ਵਾਲੇ ਤਿੰਨ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ੇਸ਼ ਕਮਿਸ਼ਨਰ ਅਪਰਾਧ ਸ਼ਾਖਾ ਰਵਿੰਦਰ ਯਾਦਵ ਨੇ ਦੱਸਿਆ ਕਿ ਅਮਰੀਕਾ ‘ਚ ਬੈਠੇ ਗੋਲਡੀ ਅਤੇ ਸਾਬਰਮਤੀ ਜੇਲ੍ਹ ‘ਚ ਬੰਦ ਲਾਰੈਂਸ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ ‘ਤੇ ਇਨ੍ਹਾਂ ਸ਼ੂਟਰਾਂ ਨੇ ਦਿੱਲੀ ਦੇ ਤਿੰਨ ਵੱਖ-ਵੱਖ ਬਿਜ਼ਨੈੱਸ ਮੈਨ ਦੇ ਘਰਾਂ ‘ਤੇ ਰੰਗਦਾਰੀ ਨਾ ਦੇਣ ‘ਤੇ ਗੋਲੀਬਾਰੀ ਕਰਵਾਈ ਸੀ। ਲਾਰੈਂਸ ਨੇ ਪਹਿਲਾਂ ਤਿੰਨਾਂ ਤੋਂ ਮੋਟੀ ਰਕਮ ਦੇਣ ਦੀ ਮੰਗ ਕੀਤੀ ਸੀ। ਪੈਸੇ ਦੇਣ ਤੋਂ ਮਨ੍ਹਾ ਕਰਨ ‘ਤੇ ਗੋਲੀਆਂ ਚਲਵਾ ਦਿੱਤੀਆਂ ਸਨ।

ਰਵਿੰਦਰ ਯਾਦਵ ਨੇ ਕਿਹਾ ਕਿ ਲਾਰੈਂਸ ਅਤੇ ਗੋਲਡੀ ਦੇ 3 ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਤਿੰਨੋਂ ਵੱਖ-ਵੱਖ ਜਗ੍ਹਾ ‘ਤੇ ਆਪਰੇਟਰ ਕਰ ਰਹੇ ਸਨ। ਇਹ ਲੋਕ ਪਹਿਲਾਂ ਪੈਸੇ ਵਾਲੇ ਟਾਰਗੇਟ ਦਾ ਪਤਾ ਲਗਾਉਂਦੇ ਸਨ, ਫਿਰ ਉਸ ਤੋਂ ਰੰਗਦਾਰੀ ਮੰਗਦੇ ਸਨ। ਇਹ ਗਿਰੋਹ ਹਰਿਆਣਾ, ਦਿੱਲੀ, ਰਾਜਸਥਾਨ ਦੇ ਨਾਬਾਲਗਾਂ ਨੂੰ ਅਪਰਾਧ ਕਰਵਾਉਣ ਲਈ ਚੁਣਦੇ ਹਨ। ਉਨ੍ਹਾਂ ਡਰਾ ਧਮਾ ਕੇ ਅਤੇ ਪੈਸੇ ਦੇ ਕੇ ਅਪਰਾਧ ਕਰਨ ਲਈ ਤਿਆਰ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ‘ਚ ਵੀ ਵੱਖ-ਵੱਖ ਜਗ੍ਹਾ ਤੋਂ ਗੈਂਗ ਮੈਂਬਰ ਮੰਗਵਾਏ ਗਏ ਸਨ। ਇਹ ਮਾਡਿਊਲ ਵੀ ਵੱਖ-ਵੱਖ ਜਗ੍ਹਾ ਤੋਂ ਗੈਂਗਸਟਰ ਲਿਆਂਦਾ ਹੈ। ਇੰਟਰਨੈਸ਼ਨਲ ਹੈਂਡਲਰ ਉਨ੍ਹਾਂ ਨੂੰ ਨਿਰਦੇਸ਼ ਦਿੰਦੇ ਹਨ। ਅਬੋਹਰ, ਫਾਜ਼ਿਲਕਾ, ਸਿਰਸਾ ਬੇਲਟ ‘ਚ ਇਨ੍ਹਾਂ ਗੈਂਗਸਟਰਾਂ ਨੂੰ ਰੱਖਿਆ ਗਿਆ ਸੀ। 

Add a Comment

Your email address will not be published. Required fields are marked *