ਬਟਾਲਾ ਸਕੂਲ ਦੇ ਵਿਦਿਆਰਥੀਆਂ ਨੇ ਦੁਬਈ ’ਚ ਮਾਰੀਆਂ ਮੱਲਾਂ
May 13, 2023
ਕੱਥੂਨੰਗਲ- ਦੁਬਈ ’ਚ ਬੁੱਢਾਕਾਨ ਕੱਪ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ, ਜਿਸ ਵਿਚ ਪ੍ਰਾਈਵੇਟ ਸਕੂਲ ਬਟਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਇਸ ਖੇਡ ਵਿਚ ਗੋਲਡ ਮੈਡਲ ਜਿੱਤੇ ਹਨ। ਇਹ ਵਿਦਿਆਰਥੀ ਜਪਲੀਨ ਕੌਰ ਪਿੰਡ ਟਾਹਲੀ ਸਾਹਿਬ, ਅੰਗਦਬੀਰ ਸਿੰਘ ਪਿੰਡ ਟਾਹਲੀ ਸਾਹਿਬ ਅਤੇ ਤਾਜਬੀਨ ਕੌਰ ਪਿੰਡ ਸਿਆਲਕਾ ਨੇ ਆਪਣੇ ਪਿੰਡ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਾਡੇ ਬੱਚਿਆਂ ਨੇ ਕੈਨੇਡਾ, ਨੇਪਾਲ, ਸਿੰਘਾਪੁਰ ਵਰਗੇ ਦੇਸ਼ਾਂ ਦੇ ਬੱਚਿਆਂ ਨੂੰ ਪਿਛਾੜ ਕੇ ਵਿੱਲਖਣ ਪ੍ਰਾਪਤੀ ਕੀਤੀ ਹੈ ਅਤੇ ਅਸੀਂ ਹਮੇਸ਼ਾਂ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਕਿ ਉਨ੍ਹਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਦੂਸਰਿਆਂ ਲਈ ਵੀ ਪ੍ਰੇਰਨਾ ਸਰੋਤ ਬਨਣ।

