ਬ੍ਰਿਟੇਨ ’ਚ ‘ਬਜਰੰਗ ਬਲੀ ਕੀ ਜੈ’ ਗੂੰਜਿਆ, ਫੌਜੀ ਅਭਿਆਸ ’ਚ ਲੱਗਾ ਨਾਅਰਾ

ਲੰਡਨ – ਕਰਨਾਟਕ ਚੋਣਾਂ ਵਿਚ ‘ਬਜਰੰਗ ਬਲੀ ਕੀ ਜੈ’ ਦੇ ਨਾਅਰੇ ਕਈ ਰੈਲੀਆਂ ਵਿਚ ਸੁਣੇ ਗਏ। ਭਾਜਪਾ ਨੇ ਕਾਂਗਰਸ ਦੇ ਐਲਾਨ ਪੱਤਰ ਵਿਚ ਬਜਰੰਗ ਦਲ ’ਤੇ ਪਾਬੰਦੀ ਨੂੰ ਬਜਰੰਗ ਬਲੀ ਨਾਲ ਜੋੜਦੇ ਹੋਏ ਕਈ ਹਮਲੇ ਬੋਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਈ ਰੈਲੀਆਂ ਵਿਚ ਕਾਂਗਰਸ ਨੂੰ ਹਿੰਦੂ ਵਿਰੋਧੀ ਦੱਸਿਆ। ਦੂਸਰੇ ਪਾਸੇ ਹੁਣ ਬਜਰੰਗ ਬਲੀ ਦੇ ਨਾਅਰੇ ਭਾਰਤ ਹੀ ਨਹੀਂ ਬ੍ਰਿਟੇਨ ਵੀ ਸੁਣਨ ਨੂੰ ਮਿਲੇ। ਬ੍ਰਿਟੇਨ ਦੇ ਸੈਲਿਸਬਰੀ ਮੈਦਾਨ ਵਿਚ ਆਯੋਜਿਤ ਭਾਰਤ-ਬ੍ਰਿਟੇਨ ਸੰਯੁਕਤ ਫੌਜੀ ਅਭਿਆਸ ‘ਅਜੇਯ ਵਾਰੀਅਰ’ ਵਿਚ ਇਹ ਨਾਅਰੇ ਸੁਣਾਈ ਦਿੱਤੇ। ਅਜੇਯ ਵਾਰੀਅਰ-23 ਦੇ 7ਵੇਂ ਐਡੀਸ਼ਨ ਵਿਚ ਭਾਰਤੀ ਫੌਜ ਦੇ ਜਵਾਨਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਲ ‘ਬਜਰੰਗ ਬਲੀ ਕੀ ਜੈ’ ਦਾ ਨਾਅਰਾ ਵੀ ਲਗਾਇਆ। ਫੌਜ ਦੇ ਜਵਾਨ ਹੱਥਾਂ ਵਿਚ ਬੰਦੂਕਾਂ ਲੈ ਕੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਂਦੇ ਦਿਖੇ।

ਯੂ. ਕੇ. ਅਤੇ ਭਾਰਤੀ ਫੌਜੀਆਂ ਦਰਮਿਆਨ ਅਭਿਆਸ ਦਾ ਉਦੇਸ਼ ਫੌਜੀ ਸਬੰਧਾਂ ਨੂੰ ਵਧਾਉਣ ਦੇ ਨਾਲ-ਨਾਲ ਇਕ-ਦੂਸਰੇ ਦੀਆਂ ਜੰਗ ਦੀਆਂ ਤਕਨੀਕਾਂ ਨੂੰ ਸਿੱਖਣਾ ਹੈ। ਦੋਹਾਂ ਦੇਸ਼ਾਂ ਦੇ ਜਵਾਨ ਇਕੱਠੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣਾ ਚਾਹੁੰਦੇ ਹਨ। ਨਾਲ ਹੀ ਦੋਹਾਂ ਫੌਜਾਂ ਵਿਚਾਲੇ ਅੰਤਰ-ਸੰਚਾਲਨ ਤੇ ਦੋਸਤੀ ਨੂੰ ਬੜ੍ਹਾਵਾ ਦੇਣਾ ਹੈ। ਇਹ ਅਭਿਆਸ ਭਾਰਤੀ ਫੌਜ ਅਤੇ ਬ੍ਰਿਟਿਸ਼ ਫੌਜ ਵਿਚਾਲੇ ਰੱਖਿਆ ਸਹਿਯੋਗ ਵਿਚ ਇਕ ਅਹਿਮ ਯੋਗਦਾਨ ਦਿੰਦਾ ਹੈ। ਇਸ ਫੌਜੀ ਅਭਿਆਸ ਵਿਚ ਬਟਾਲੀਅਨ ਲੈਵਲ ਨਾਲ ਕੰਪਨੀ ਲੈਵਲ ਦੇ ਫੌਜੀ ਅਧਿਕਾਰੀ ਵੀ ਭਾਗ ਲੈਂਦੇ ਹਨ। ਇਸਦਾ ਮੁੱਖ ਫੋਕਸ ਸਕਿਲ ਡਿਵੈਲਪਮੈਂਟ ਹੁੰਦਾ ਹੈ। ਇਸ ਵਿਚ ਦੋਹਾਂ ਦੇਸ਼ਾਂ ਦੇ ਫੌਜੀ ਇਕ-ਦੂਸਰੇ ਦੇ ਫੌਜੀ ਤਜ਼ਬਰੇ ਵੀ ਸਾਂਝੇ ਕਰਨਗੇ ਅਤੇ ਤਕਨੀਕੀ ਅਭਿਆਸ ਵੀ ਕਰਨਗੇ।

Add a Comment

Your email address will not be published. Required fields are marked *