ਗੌਹਰ ਖ਼ਾਨ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸਾਂਝੀ ਕਰ ਦਿੱਤੀ ਫੈਨਜ਼ ਨੂੰ ਖੁਸ਼ਖਬਰੀ

ਮੁੰਬਈ : ਪ੍ਰਸਿੱਧ ਅਦਾਕਾਰਾ ਗੌਹਰ ਖ਼ਾਨ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਜੀ ਹਾਂ, 10 ਮਈ ਨੂੰ ਗੌਹਰ ਖ਼ਾਨ ਅਤੇ ਪਤੀ ਜ਼ੈਦ ਦਰਬਾਰ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ ਹੈ। ਗੌਹਰ ਖ਼ਾਨ ਨੇ ਬੁੱਧਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦਾ ਐਲਾਨ ਉਸ ਨੇ ਬੀਤੇ ਰਾਤ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕੀਤਾ ਹੈ।

ਬਿੱਗ ਬੌਸ ਦੀ ਜੇਤੂ ਗੌਹਰ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਮਾਂ ਬਣਨ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ ‘ਚ ਉਸ ਨੇ ਲਿਖਿਆ, ”ਲੜਕਾ ਹੋਇਆ ਹੈ, ਸਹੀ ਅਰਥਾਂ ‘ਚ 10 ਮਈ 2023 ਨੂੰ ਸਾਨੂੰ ਅਸਲੀ ਖੁਸ਼ੀ ਦਾ ਅਹਿਸਾਸ ਹੋਇਆ ਹੈ। ਸਾਡਾ ਪੁੱਤਰ ਉਨ੍ਹਾਂ ਦੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ ਕਰਦਾ ਹੈ।” 

ਇਸ ਤੋਂ ਬਾਅਦ ਗੌਹਰ ਖ਼ਾਨ ਦੇ ਚਾਹੁਣ ਵਾਲਿਆਂ ਵੱਲੋਂ ਵਧਾਈਆਂ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਗੌਹਰ ਖ਼ਾਨ ਅਤੇ ਉਸ ਦੇ ਪਤੀ ਜ਼ੈਦ ਦਰਬਾਰ ਨੂੰ ਮਾਤਾ-ਪਿਤਾ ਬਣਨ ਤੋਂ ਬਾਅਦ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ। ਗੌਹਰ ਅਤੇ ਜੈਦ ਨੇ ਸਾਲ 2020 ‘ਚ ਵਿਆਹ ਕਰਵਾਇਆ ਸੀ।

Add a Comment

Your email address will not be published. Required fields are marked *