ਟੈਕਸ ਚੋਰੀ ਦੇ ਦੋਸ਼ਾਂ ‘ਚ ਇਨਕਮ ਟੈਕਸ ਵਿਭਾਗ ਨੇ ਮੈਨਕਾਈਂਡ ਫਾਰਮਾ ਦੇ ਅਹਾਤੇ ‘ਤੇ ਮਾਰਿਆ ਛਾਪਾ

ਨਵੀਂ ਦਿੱਲੀ – ਟੈਕਸ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਦਿੱਲੀ ‘ਚ ਮੈਨਕਾਈਂਡ ਫਾਰਮਾ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਿਭਾਗ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕੰਪਨੀ ਦੇ ਅਹਾਤੇ ‘ਤੇ ਛਾਪੇਮਾਰੀ ਕਰ ਰਿਹਾ ਹੈ, ਜਿਸ ਦੌਰਾਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੰਪਨੀ ਦੇ ਸ਼ੇਅਰ ਮੰਗਲਵਾਰ ਨੂੰ ਸਟਾਕ ਐਕਸਚੇਂਜ ‘ਤੇ ਲਿਸਟ ਕੀਤੇ ਗਏ ਸਨ। 

9 ਮਈ ਦਿਨ ਮੰਗਲਵਾਰ ਨੂੰ ਸਟਾਕ ਮਾਰਕਿਟ ‘ਤੇ ਮੈਨਕਾਈਂਡ ਫਾਰਮਾ ਦੇ ਸ਼ੇਅਰ ਆਈਪੀਓ ਤੋਂ ਬਾਅਦ ਸੂਚੀਬੱਧ ਹੋਏ ਸਨ। ਲਿਸਟਿੰਗ ਦੇ ਪਹਿਲੇ ਹੀ ਦਿਨ ਫਾਰਮਾ ਕੰਪਨੀ ਦੇ ਸ਼ੇਅਰਾਂ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਸੀ। ਕੰਪਨੀ ਦੇ ਸ਼ੇਅਰ 32.40 ਫ਼ੀਸਦੀ ਦੇ ਵਾਧੇ ਨਾਲ 1,430 ਰੁਪਏ ‘ਤੇ ਬੰਦ ਹੋਏ ਸਨ। ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਇਸ ਸਾਲ ਆਈ. ਮੈਨਕਾਇਨਡ ਫਾਰਮਾ ਵੱਖ-ਵੱਖ ਫਾਰਮਾਸਿਊਟੀਕਲ ਉਤਪਾਦਾਂ ਦਾ ਨਿਰਮਾਤਾ ਹੈ। ਕੰਪਨੀ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਭੇਜੀ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ।

Add a Comment

Your email address will not be published. Required fields are marked *