ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਕਾਰ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ
June 10, 2023
ਦਸੂਹਾ: ਦਸੂਹਾ ਦੇ ਪਿੰਡ ਪਵੇ ਵਿਖੇ ਰਾਤ 8:15 ਵਜੇ ਦੇ ਕਰੀਬ ਕਾਰ ਸਵਾਰ 4-5 ਵਿਅਕਤੀਆਂ ਨੇ ਇਸੇ ਪਿੰਡ ਦੇ ਲਖਬੀਰ ਸਿੰਘ ਪੁੱਤਰ ਪਰਮਿੰਦਰ ਸਿੰਘ ’ਤੇ ਗੋਲ਼ੀਆਂ ਚਲਾ ਦਿੱਤੀਆਂ। ਸਿਵਲ ਹਸਪਤਾਲ ਦਸੂਹਾ ’ਚ ਜ਼ੇਰੇ ਇਲਾਜ ਲਖਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਜਲੋਟਾ (ਦਸੂਹਾ) ਨੇ ਉਸ ’ਤੇ ਗੋਲ਼ੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਰੌਲਾ ਪਾਉਂਦੇ ਹੋਏ ਭੱਜ ਗਏ।
ਗੋਲ਼ੀ ਉਸ ਦੇ ਪੇਟ ਵਿਚ ਲੱਗੀ ਹੋਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ । ਇਲਾਜ ਅਧੀਨ ਲਖਬੀਰ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ।

