15 ਸਾਲਾ ਕੁੜੀ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਗ੍ਰਿਫ਼ਤਾਰ

ਕੈਨੇਡਾ ਵਿਚ ਇਕ ਗੁਰਦੁਆਰਾ ਸਾਹਿਬ ਦੇ ਇਕ ਕਰਮਚਾਰੀ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰੀ ਵਿਖੇ ਕੈਨੇਡੀਅਨ ਪੁੁਲਸ (RCMP) ਨੂੰ ਇੱਕ ਰਿਪੋਰਟ ਮਿਲੀ ਸੀ ਕਿ 68ਵੇਂ ਐਵੇਨਿਊ ‘ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਜਾਂ ਉਸ ਦੇ ਖੇਤਰ ਵਿੱਚ ਇੱਕ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕੈਨੇਡੀਅਨ ਪੁਲਸ ਦੀ ਇੱਕ ਰੀਲੀਜ਼ ਦੇ ਅਨੁਸਾਰ ਇਸਦੀ ਵਿਸ਼ੇਸ਼ ਪੀੜਤ ਯੂਨਿਟ ਨੇ ਜਾਂਚ ਕੀਤੀ ਤੇ ਸ਼ੱਕੀ ਦੀ ਪਛਾਣ ਕੀਤੀ ਅਤੇ 5 ਮਈ, 2023 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ। 

ਸ਼ੱਕੀ, ਜਿਸ ਨੂੰ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਹੈ, ਸਰੀ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਹੈ ਅਤੇ ਉਸ ਦੇ ਮਾਲਕ ਨੂੰ ਕਰਮਚਾਰੀ ‘ਤੇ ਲੱਗੇ ਦੋਸ਼ਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ੱਕੀ ਇੱਕ 58 ਸਾਲਾ ਪੁਰਸ਼ ਹੈ। ਫਿਲਹਾਲ “ਜਾਂਚ ਜਾਰੀ ਹੈ ਅਤੇ ਅਜੇ ਤੱਕ ਦੋਸ਼ ਨਹੀਂ ਲਗਾਏ ਗਏ ਹਨ।” ਵਰਤਮਾਨ ਵਿੱਚ RCMP ਹੋਰ ਸਬੂਤ ਅਤੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਉਮੀਦ ਕਰ ਰਿਹਾ ਹੈ ਕਿ 4 ਮਈ ਨੂੰ ਸਵੇਰੇ 6 ਵਜੇ ਤੋਂ 8 ਵਜੇ ਦੇ ਵਿਚਕਾਰ ਗੁਰਦੁਆਰਾ ਦੁੱਖ ਨਿਵਾਰਨ ਵਿਖੇ ਵਾਪਰੀ ਉਕਤ ਘਟਨਾ ਤੋਂ ਜਾਣੂ ਕੋਈ ਵੀ ਵਿਅਕਤੀ ਪੁਲਸ ਨਾਲ ਹਵਾਲਾ ਫਾਈਲ ਨੰਬਰ 2023-69537 ਨਾਲ ਸੰਪਰਕ ਕਰੇ।

ਸਰੀ RCMP ਨਾਲ ਕਾਰਪੋਰਲ ਸਰਬਜੀਤ ਕੇ. ਸੰਘਾ ਨੇ ਕਿਹਾ ਕਿ “ਸਾਡੀ ਸਪੈਸ਼ਲ ਵਿਕਟਿਮਜ਼ ਯੂਨਿਟ ਸਰੀ ਵੂਮੈਨ ਸੈਂਟਰ ਤੋਂ ਪੀੜਤਾ ਦੀ ਸਹਾਇਤਾ ਨਾਲ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ। ਡੇਲੀ ਹਾਈਵ ਨੇ ਦੋਸ਼ਾਂ ਦੇ ਜਵਾਬ ਵਿੱਚ ਬਿਆਨ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਾਲ ਸੰਪਰਕ ਕੀਤਾ ਹੈ। ਇਹ ਮਾਮਲਾ ਸਾਹਮਣੇ ਆਉਣ ‘ਤੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਸੰਗਤ ਇਸ ਮਾਮਲੇ ਦਾ ਜਲਦੀ ਨਿਪਟਾਰਾ ਚਾਹੁੰਦੀ ਹੈ।

Add a Comment

Your email address will not be published. Required fields are marked *