ਅਮੀਰਾਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇੱਕ ਵਾਰ ਫਿਰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਪਛਾੜ ਦਿੱਤਾ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅੰਕੜਿਆਂ ਮੁਤਾਬਕ ਮੁਕੇਸ਼ ਅੰਬਾਨੀ 85.8 ਬਿਲੀਅਨ ਡਾਲਰ ਦੀ ਸੰਪਤੀ ਨਾਲ 12ਵੇਂ ਸਥਾਨ ‘ਤੇ ਪਹੁੰਚ ਗਏ ਹਨ। ਰਿਲਾਇੰਸ ਦੇ ਸ਼ੇਅਰਾਂ ‘ਚ ਵਾਧੇ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ 1.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਕਾਰਨ ਉਸ ਨੇ ਅਮੀਰਾਂ ਦੀ ਸੂਚੀ ਵਿੱਚ ਜ਼ੁਕਰਬਰਗ ਨੂੰ ਪਛਾੜ ਦਿੱਤਾ ਹੈ। ਇਸ ਦੇ ਨਾਲ ਹੀ ਜ਼ੁਕਰਬਰਗ 85.5 ਅਰਬ ਡਾਲਰ ਦੀ ਜਾਇਦਾਦ ਨਾਲ 13ਵੇਂ ਸਥਾਨ ‘ਤੇ ਆ ਗਿਆ ਹੈ।

ਅਮੀਰਾਂ ਦੀ ਸੂਚੀ ‘ਚ ਗੌਤਮ ਅਡਾਨੀ ਦੋ ਸਥਾਨ ਖਿਸਕ ਕੇ 23ਵੇਂ ਸਥਾਨ ‘ਤੇ ਆ ਗਏ ਹਨ। ਦਰਅਸਲ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਆਉਣ ਕਾਰਨ ਉਨ੍ਹਾਂ ਦੀ ਸੰਪਤੀ ‘ਚ ਘਾਟ ਆਈ ਹੈ। ਇਸ ਕਾਰਨ ਉਹ ਦੋ ਸਥਾਨ ਹੇਠਾਂ ਖਿਸਕ ਗਏ ਹਨ। ਦੱਸ ਦੇਈਏ ਕਿ ਅਮਰੀਕੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਵੱਡੀ ਵਿਕਰੀ ਹੋਈ ਹੈ। ਇਸੇ ਕਾਰਨ ਉਨ੍ਹਾਂ ਦੀ ਸੰਪਤੀ ਵਿੱਚ ਇਸ ਸਾਲ ਹੁਣ ਤੱਕ 63.5 ਬਿਲੀਅਨ ਡਾਲਰ ਦੀ ਘਾਟ ਆਈ ਹੈ। ਸੋਮਵਾਰ ਨੂੰ ਅਡਾਨੀ ਦੀ ਕੁੱਲ ਜਾਇਦਾਦ ‘ਚ 4.78 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਅਡਾਨੀ ਦੀ ਕੁੱਲ ਜਾਇਦਾਦ ‘ਚ 4.78 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ।

ਅਮੀਰਾਂ ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਬਰਨਾਰਡ ਅਰਨੌਲਟ ਬਣੇ ਹੋਏ ਹਨ। 208 ਬਿਲੀਅਨ ਡਾਲਰ ਦੀ ਸੰਪਤੀ ਨਾਲ ਉਹ ਸਿਖਰ ‘ਤੇ ਹਨ। ਉਸ ਤੋਂ ਬਾਅਦ ਦੂਜੇ ਨੰਬਰ ‘ਤੇ ਐਲੋਨ ਮਸਕ, ਤੀਜੇ ਨੰਬਰ ‘ਤੇ ਜੈਫ ਬੇਜੋਸ, ਚੌਥੇ ਨੰਬਰ ‘ਤੇ ਬਿਲ ਗੇਟਸ ਅਤੇ ਪੰਜਵੇਂ ਨੰਬਰ ‘ਤੇ ਵਾਰੇਨ ਬਫੇ ਹਨ।

Add a Comment

Your email address will not be published. Required fields are marked *