ਵਿੱਦਿਆ ਬਾਲਨ ਨੇ ਮਰਹੂਮ ਅਰਸ਼ੀਆ ਲੱਦਾਕ ਦੀ ਕਿਤਾਬ ‘ਏ ਵਾਰਡਰੋਬ ਫੁਲ ਆਫ ਸਟੋਰੀਜ਼’ ਕੀਤੀ ਲਾਂਚ

ਮੁੰਬਈ – ਬਾਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਨੇ ਮੁੰਬਈ ਵਿਚ ਇਕ ਸੱਭਿਆਚਾਰਕ ਸਮਾਗਮ ਵਿਚ ਅਰਸ਼ੀਆ ਲੱਦਾਕ ਦੇ ਮਰਨ ਉਪਰੰਤ ਉਸ ਦੀ ਕਿਤਾਬ ‘ਏ ਵਾਰਡਰੋਬ ਫੁਲ ਆਫ਼ ਸਟੋਰੀਜ਼’ ਨੂੰ ਰਿਲੀਜ਼ ਕੀਤਾ।

ਸਾੜੀਆਂ ਦੇ ਆਪਣੇ ਸ਼ੌਕ ਲਈ ਜਾਣੀ ਜਾਂਦੀ ਵਿੱਦਿਆ ਬਾਲਨ, ਦੇਸ਼ ਦੇ ਹੈਂਡਲੂਮ ਅਤੇ ਸਥਾਨਕ ਕਾਰੀਗਰਾਂ ਦੀ ਰਾਜਦੂਤ ਵਜੋਂ ਉਭਰੀ ਹੈ। ਸਾੜੀਆਂ ਨੂੰ ਆਪਣਾ ਸਟਾਈਲ ਸਟੇਟਮੈਂਟ ਬਣਾਉਂਦੇ ਹੋਏ ਵਿਦਿਆ ਬਾਲਨ ਨੇ ਵਾਰ-ਵਾਰ ਦੇਸ਼ ਦੇ ਕੋਨੇ-ਕੋਨੇ ਤੋਂ ਬਣਕਰਾਂ (ਜੁਲਾਹਿਆਂ) ਦੀ ਉੱਨਤੀ ਲਈ ਵਾਰ-ਵਾਰ ਯੋਗਦਾਨ ਪਾਇਆ ਹੈ। 

ਵਿੱਦਿਆ ਬਾਲਨ ਨੇ ਸਾਂਝਾ ਕੀਤਾ, ‘ਅਰਸ਼ੀਆ ਲੱਦਾਕ ਦੇ ਅਨਮੋਲ ਸੰਗ੍ਰਹਿ ਨੂੰ ਉਸਦੀ ਕਿਤਾਬ ‘ਏ ਵਾਰਡਰੋਬ ਫੁਲ ਆਫ ਸਟੋਰੀਜ਼’ ਦੇ ਰੂਪ ਵਿਚ ਪੇਸ਼ ਕਰ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਸ ਕਿਤਾਬ ਨੂੰ ਲਾਂਚ ਕਰਨਾ ਅਤੇ ਅਰਸ਼ੀਆ ਲੱਦਾਕ ਦੇ ਅਦਭੁਤ ਕੰਮ, ਉਸ ਦੇ ਜਨੂੰਨ, ਮਿਹਨਤ ਅਤੇ ਯਾਦਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।

Add a Comment

Your email address will not be published. Required fields are marked *