ਹਰਭਜਨ ਮਾਨ ਨੇ ਲਾਈਵ ਸ਼ੋਅ ਦੌਰਾਨ ਆਪਣੇ ਗੀਤਾਂ ਨਾਲ ਕੀਲਿਆ ਸਿਡਨੀ

ਸਿਡਨੀ :- ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਵਿਦੇਸ਼ ਟੂਰ ਕਰਕੇ ਆਸਟ੍ਰੇਲੀਆ ਵਿੱਚ ਆਏ ਹੋਏ ਹਨ। ਇਹਨਾਂ ਸ਼ੋਆਂ ਦੀ ਲੜੀ ਦੌਰਾਨ ਉਹਨਾਂ ਆਪਣਾ ਤੀਜਾ ਸ਼ੋਅ ਆਸਟ੍ਰੇਲੀਆ ਦੀ ਰੂਹ ਕਹੇ ਜਾਣ ਵਾਲੇ ਸ਼ਹਿਰ ਸਿਡਨੀ ਵਿੱਚ ਕੀਤਾ। ਸਿਡਨੀ ਦੇ ਸਿਲਵਰਵਾਟਰ ਇਲਾਕੇ ਦੇ ਸੀ3 ਸਿਲਵਰਵਾਟਰ ਹਾਲ ਵਿੱਚ ਕੀਤੇ ਇਸ ਸ਼ੋਅ ਨੂੰ ਭਾਰੀ ਗਿਣਤੀ ਵਿੱਚ ਪੰਜਾਬੀ ਦੇਖਣ ਆਏ। ਹਰਭਜਨ ਮਾਨ ਦੇ ਸਟੇਜ ‘ਤੇ ਆਉਣ ਦਾ ਸਰੋਤਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਹਰਭਜਨ ਮਾਨ ਨੇ ਪੰਜਾਬੀਆਂ ਨੂੰ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਕੀਲ ਕੇ ਰੱਖ ਦਿੱਤਾ ਅਤੇ ਹਰਭਜਨ ਮਾਨ ਦੇ ਗੀਤਾਂ ਨੇ ਪੰਜਾਬੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। 

ਹਰਭਜਨ ਮਾਨ ਦੇ ਗੱਲਾਂ ਗੋਰੀਆਂ ਦੇ ਵਿੱਚ ਟੋਏ, ਗੱਭਰੂ ਪੰਜਾਬੀ ਮੁੰਡੇ, ਮਿਰਜ਼ਾ, ਕਾਲ ਜਲੰਧਰ ਤੋਂ, ਮਰ ਜਾਣਾ ਮਾਨਾਂ, ਗੀਤਾਂ ‘ਤੇ ਦਰਸ਼ਕ ਥਿੜਕਦੇ ਨਜ਼ਰ ਆਏ। ਇਸੇ ਦੌਰਾਨ ਹਰਭਜਨ ਮਾਨ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਾਲ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ 30 ਵਰੇ ਹੋ ਗਏ ਹਨ ਤਾਂ ਦਰਸ਼ਕਾਂ ਨੇ ਉਹਨਾਂ ਦਾ ਤਾੜੀਆਂ ਮਾਰ ਹੌਂਸਲਾ ਵਧਾਇਆ। ਸ਼ੋਅ ਦੇ ਸਪੌਂਸਰ ਮਨਮੋਹਨ ਸਿੰਘ ਨੇ ਕਿਹਾ ਕਿ ਹਰਭਜਨ ਮਾਨ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਨ ਉਹਨਾਂ ਦੀ ਕਾਮਯਾਬੀ ਦਾ ਪਤਾ ਇੱਥੋਂ ਲੱਗਦਾ ਹੈ ਕਿ ਹਰ ਵਰਗ ਦੇ ਲੋਕਾਂ ਵਿੱਚ ਉਹ ਮਕਬੂਲ ਹਨ। ਸਿਡਨੀ ਦੇ ਇਸ ਸ਼ੋਅ ਵਿੱਚ ਰਿਕਾਰਡ ਇਕੱਠ ਲਈ ਪੰਜਾਬੀਆਂ ਦਾ ਧੰਨਵਾਦ। 

ਮਨਮੋਹਨ ਸਿੰਘ ਨੇ ਕਿਹਾ ਕਿ ਇਹੋ ਜਿਹੇ ਸ਼ੋਅ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਮਾਂ ਬੋਲੀ ਨਾਲ ਜੁੜ ਸਕੇ ਅਤੇ ਆਪਣੇ ਵਿਰਸੇ ਨੂੰ ਸੰਗੀਤ ਰਾਹੀਂ ਜਾਣ ਸਕੇ ।ਦੇਵ ਸਿੱਧੂ ਨੇ ਕਿਹਾ ਕਿ ਹਰਭਜਨ ਮਾਨ ਲੱਗਭਗ 3 ਦਹਾਕਿਆਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ ਅਤੇ ਸਿਡਨੀ ਵਿੱਚ ਪੰਜਾਬੀਆਂ ਦਿੱਤੇ ਇਸ ਪਿਆਰ ਨੇ ਸਾਬਿਤ ਕਰ ਦਿੱਤਾ ਕਿ ਹਰਭਜਨ ਮਾਨ ਦਾ ਸੰਗੀਤ ਪੰਜਾਬੀਆਂ ਦੇ ਦਿਲਾਂ ਵਿੱਚ ਵੱਜਦਾ ਹੈ। ਇਸ ਮੌਕੇ ਮਨਮੋਹਨ ਸਿੰਘ, ਦੇਵ ਸਿੱਧੂ ਕੰਵਰ ਜੌਰਾ, ਬੈਨੀ ਥਾਦੀ, ਲੱਖਾ ਥਾਂਦੀ , ਬਲਜੀਤ ਸਿੰਘ, ਅਮਰਜੀਤ ਸਿੰਘ, ਚੇਤਨ, ਜੇਵਸ, ਲਾਡੀ ਮਾਂਗਟ ,ਦੇਵ ਸਿੱਧੂ, ਮਨਮੋਹਨ ਸਿੰਘ ਸਜਾਵਲਪੁਰ, ਕਪਿਲ ਭਾਟੀਆ, ਸਿਕੰਦਰ , ਸ਼ੇਖਰ ਚੌਧਰੀ, ਦਾਸ, ਦਰਸ਼ਨ ਖੱਟੜਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

Add a Comment

Your email address will not be published. Required fields are marked *