ਸ਼੍ਰੀ ਰਾਮ ਮੰਦਰ ਸੈਦਪੁਰ ਤੋਂ ਪਾਕਿ ਸਰਕਾਰ ਨੇ ਮੂਰਤੀ ਪੂਜਾ ਤੇ ਲਾਈ ਰੋਕ

ਗੁਰਦਾਸਪੁਰ/ਇਸਲਾਮਾਬਾਦ – ਪਾਕਿਸਤਾਨ ਸਰਕਾਰ ਦੇਸ਼ ’ਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਸਮਾਨਤਾ ਦੇ ਅਧਿਕਾਰ ਦੇਣ ਦਾ ਦਾਅਵਾ ਕਰਦੀ ਹੈ ਅਤੇ ਭਾਰਤੀ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਹਨਣ ਦਾ ਸ਼ੋਰ ਮਚਾਉਂਦਾ ਹੈ। ਉਸੇ ਪਾਕਿਸਤਾਨ ਦੀ ਰਾਜਧਾਨੀ ਵਿਚ ਇਕ ਤਾਂ ਸ਼੍ਰੀ ਕ੍ਰਿਸ਼ਨ ਮੰਦਰ ਦਾ ਨਿਰਮਾਣ ਬੀਤੇ ਤਿੰਨ ਸਾਲ ਤੋਂ ਹੋਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਸਲਾਮਾਬਾਦ ਕੋਲ ਪੈਂਦੇ ਸੈਦਪੁਰ ਇਲਾਕੇ ’ਚ ਇਤਿਹਾਸਿਕ ਸ਼੍ਰੀ ਰਾਮ ਮੰਦਰ ’ਚ ਹਿੰਦੂ ਸ਼ਰਧਾਂਲੂਆਂ ਨੂੰ ਪੂਜਾ ਅਰਚਨਾ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ।

ਸੂਤਰਾਂ ਅਨੁਸਾਰ ਸੈਦਪੁਰ ਸਥਿਤ ਭਗਵਾਨ ਸ਼੍ਰੀ ਰਾਮ ਮੰਦਰ ਦਾ ਸਥਾਪਨਾ 16ਵੀਂ ਸਤਾਬਦੀ ’ਚ ਕੀਤੀ ਗਈ ਸੀ। ਇਹ ਹਿੰਦੂ ਫਿਰਕੇ ਦਾ ਤੀਰਥ ਸਥਾਨ ਹੈ। ਸਰਕਾਰ ਵੱਲੋਂ ਇਸ ਮੰਦਰ ’ਚ ਪੂਜਾ ਅਰਚਨਾ ’ਤੇ ਰੋਕ ਲਗਾ ਇਹ ਸਿੱਧ ਕਰਦਾ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਸਵਤੰਤਰਤਾਂ ਕੇਵਲ ਨਾਮ ਦੀ ਹੈ। ਸੂਤਰਾਂ ਅਨੁਸਾਰ ਸ਼੍ਰੀ ਰਾਮ ਮੰਦਰ ਨੂੰ ਰਾਮ ਕੁੰਡ ਮੰਦਰ ਦੇ ਰੂਪ ’ਚ ਵੀ ਜਾਣਿਆ ਜਾਦਾ ਹੈ। ਸੈਦਪੁਰ ਦਾ ਇਹ ਸ਼੍ਰੀ ਰਾਮ ਮੰਦਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੈ। ਹਿੰਦੂਆਂ ਵਿਚ ਮਾਨਤਾ ਹੈ ਕਿ ਭਗਵਾਨ ਸ਼੍ਰੀ ਰਾਮ ਵੱਲੋਂ ਆਪਣੇ 14 ਸਾਲ ਦੇ ਬਨਵਾਸ ਕਾਲ ਦੌਰਾਨ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ’ਤੇ ਵੀ ਰਹੇ ਸੀ। ਇਹ ਮੰਦਰ 16ਵੀਂ ਸਤਾਬਦੀ ਵਿਚ ਬਣਿਆ ਸੀ। ਇਸ ਮੰਦਰ ਦੇ ਕੰਪਲੈਕਸ ’ਚ ਇਕ ਤਾਲਾਬ ਅਤੇ ਇਕ ਵਿਸ਼ਾਲ ਧਰਮਸ਼ਾਲਾ ਵੀ ਹੈ। ਸਰਕਾਰ ਵੱਲੋਂ ਇਸ ਸ਼੍ਰੀ ਰਾਮ ਮੰਦਰ ਤੋਂ ਬਿਨਾਂ ਕਿਸੇ ਨੋਟਿਸ ਦੇ ਮੂਰਤੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਹ ਸੈਰ ਸਪਾਟਾ ਸਥਾਨ ਲਿਖ ਦਿੱਤਾ ਗਿਆ ਹੈ।

Add a Comment

Your email address will not be published. Required fields are marked *