ਕਰਾਚੀ ’ਚ 2 ਲੁਟੇਰਿਆਂ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

ਕਰਾਚੀ,-ਕਰਾਚੀ ’ਚ ਲੁੱਟਮਾਰ ਕਰਨ ਆਏ ਤਿੰਨ ਲੁਟੇਰਿਆਂ ’ਚੋਂ 2 ਨੂੰ ਲੋਕਾਂ ਨੇ ਫੜ ਕੇ ਤਸੀਹੇ ਦੇ ਕੇ ਮਾਰ ਦਿੱਤਾ, ਜਦਕਿ ਇਕ ਭੱਜ ਗਿਆ। ਲੁਟੇਰੇ ਲੁੱਟਮਾਰ ਕਰ ਕੇ ਇਕ ਵਿਅਕਤੀ ਦਾ ਕਤਲ ਕਰ ਕੇ ਭੱਜ ਰਹੇ ਸਨ। ਜਾਣਕਾਰੀ ਅਨੁਸਾਰ ਕਰਾਚੀ ਦੇ ਔਰੰਗੀ ਟਾਊਨ ’ਚ ਤਿੰਨ ਲੁਟੇਰੇ ਮੋਟਰਸਾਈਕਲ ’ਤੇ ਇਕ ਕਰਿਆਨੇ ਦੀ ਦੁਕਾਨ ’ਚ ਲੁੱਟਮਾਰ ਕਰਨ ਲਈ ਆਏ। ਲੁੱਟਮਾਰ ਕਰਦੇ ਸਮੇਂ ਦੁਕਾਨਦਾਰ ਵੱਲੋਂ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਦੁਕਾਨ ਮਾਲਕ ਦਾ ਕਤਲ ਕਰ ਦਿੱਤਾ। ਜਦ ਮੁਲਜ਼ਮ ਭੱਜਣ ਲੱਗੇ ਤਾਂ ਲੋਕਾਂ ਨੇ ਭੱਜ ਰਹੇ ਤਿੰਨਾਂ ’ਚੋਂ ਦੋ ਨੂੰ ਫੜ ਲਿਆ। ਲੋਕਾਂ ਨੇ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ।

Add a Comment

Your email address will not be published. Required fields are marked *