ਬਲੋਚਿਸਤਾਨ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ
February 11, 2023
![](http://mehakewattan.com/wp-content/uploads/2023/02/2023_2image_01_51_331331604saasaasasasaasaasaassas-ll.jpg)
ਬਲੋਚਿਸਤਾਨ –ਪਾਕਿਸਤਾਨ ਦੇ ਬਲੋਚਿਸਤਾਨ ਦੇ ਕੋਹਲੂ ’ਚ ਸ਼ੁੱਕਰਵਾਰ ਨੂੰ ਇਕ ਧਮਾਕੇ ’ਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਸੁਰੱਖਿਆ ਅਤੇ ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲੇਵੀ ਕਾਂਸਟੇਬਲ ਜਮਾਲ ਸ਼ਾਹ ਦੇ ਮੁਤਾਬਕ ਕੋਹਲੂ ਦੇ ਵਿਚਕਾਰਲੇ ਖੇਤਰ ’ਚ ਇਕ ਵਾਹਨ ਯੂਨਿਟ ਨਿਯਮਿਤ ਗਸ਼ਤ ’ਤੇ ਨਿਕਲੀ ਸੀ ਤਾਂ ਅਚਾਨਕ ਸੜਕ ਕੰਢੇ ਬੰਬ ਧਮਾਕਾ ਹੋ ਗਿਆ। ਸ਼ਾਹ ਮੁਤਾਬਕ ਧਮਾਕੇ ’ਚ ਦੋ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਅਤੇ ਤਿੰਨ ਜ਼ਖ਼ਮੀਆਂ ਨੂੰ ਕੋਹਲੂ ਦੇ ਜ਼ਿਲ੍ਹਾ ਸਿਹਤ ਕੇਂਦਰ ਹਸਪਤਾਲ (ਡੀ. ਐੱਚ. ਕਿਊ.) ਲਿਜਾਇਆ ਗਿਆ ਹੈ।