ਅੰਮ੍ਰਿਤਸਰ ‘ਚ ਹੈਰੀਟੇਜ ਸਟਰੀਟ ਨੇੜੇ ਮੁੜ ਧਮਾਕਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ‘ਚ ਮੁੜ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਵੀ ਬੀਤੇ ਦਿਨ ਵਾਲੀ ਥਾਂ ਦੇ ਨੇੜੇ ਹੀ ਹੋਇਆ ਹੈ। ਫਿਲਹਾਲ ਮੌਕੇ ‘ਤੇ ਪੁਲਸ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਦੀ ਰਾਤ 12 ਵਜੇ ਦੇ ਕਰੀਬ ਹੈਰੀਟੇਜ ਸਟਰੀਟ ਨੇੜੇ ਸਾਰਾਗੜ੍ਹੀ ਪਾਰਕਿੰਗ ਹੇਠਾਂ ਬਣੇ ਰੈਸਟੋਰੈਂਟ ਕੋਲ ਧਮਾਕਾ ਹੋਣ ਕਾਰਨ ਭਾਜੜ ਮਚ ਗਈ ਸੀ। ਇਸ ਧਮਾਕੇ ਦੌਰਾਨ ਸੋਨੂੰ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ।

ਇਹ ਧਮਾਕਾ ਇਕ ਮਠਿਆਈ ਦੀ ਦੁਕਾਨ ਦੀ ਚਿਮਨੀ ਫੱਟਣ ਕਾਰਨ ਹੋਇਆ ਦੱਸਿਆ ਗਿਆ ਸੀ, ਹਾਲਾਂਕਿ ਇਸ ਦੀ ਜਾਂਚ ਜਾਰੀ ਹੈ। ਇਸ ਸਾਰੇ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਧਮਾਕਾ ਹੋਣ ਦਾ ਸਾਰਾ ਮੰਜ਼ਰ ਕੈਦ ਹੈ।

Add a Comment

Your email address will not be published. Required fields are marked *