‘No Money for Terror’ ਪ੍ਰੋਗਰਾਮ ‘ਚ ਬੋਲੇ PM ਮੋਦੀ- ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨੋ ਮਨੀ ਫਾਰ ਟੈਰਰ ਸਮਿਟ ‘ਚ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ ਹੈ। ਇਸ ਖ਼ਤਰੇ ਪ੍ਰਤੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਅੱਤਵਾਦ ਝੱਲ ਰਿਹਾ ਹੈ। ਅੱਤਵਾਦ ਖ਼ਿਲਾਫ਼ ਇਕਜੁਟਤਾ ਜ਼ਰੂਰੀ ਹੈ। ਅੱਤਵਾਦ ਅਤੇ ਅੱਤਵਾਦੀ ਨਾਲ ਲੜਾਈ ਵੱਖ-ਵੱਖ ਹੈ। ਅੱਤਵਾਦੀ ਸੰਗਠਨਾਂ ਨੂੰ ਗਲੋਬਲ ਸਹਿਯੋਗ ਮਿਲਦਾ ਹੈ। 

‘ਨੋ ਮਨੀ ਫਾਰ ਟੈਰਰ’ ਪ੍ਰੋਗਰਾਮ ਐੱਨ.ਆਈ.ਏ. ਵਲੋਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਸੰਮੇਲਨ ਭਾਰਤ ‘ਚ ਹੋ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਨੇ ਅੱਤਵਾਦ ਦੀ ਭਿਆਨਕਤਾ ਦਾ ਸਾਹਮਣਾ ਬਹੁਤ ਪਹਿਲੇ ਹੀ ਕਰ ਲਿਆ ਸੀ, ਜਦੋਂ ਦੁਨੀਆ ਨੇ ਇਸ ਗੰਭੀਰਤਾ ਨਾਲ ਲਿਆ ਸੀ। ਦਹਾਕਿਆਂ ਤੋਂ ਵੱਖ-ਵੱਖ ਰੂਪਾਂ ‘ਚ ਅੱਤਵਾਦ ਨੇ  ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਇਸ ਪ੍ਰੋਗਰਾਮ ‘ਚ ਕਈ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ‘ਤੇ ਲਗਾਮ ਲਗਾਉਣੀ ਜ਼ਰੂਰੀ ਹੈ। 

Add a Comment

Your email address will not be published. Required fields are marked *