IPL 2023: ਸਾਲਟ ਦੀ ਧਮਾਕੇਦਾਰ ਪਾਰੀ, ਦਿੱਲੀ ਨੇ RCB ਨੂੰ 7 ਵਿਕਟਾਂ ਨਾਲ ਦਿੱਤੀ ਮਾਤ
May 7, 2023
ਆਈ.ਪੀ.ਐੱਲ. ਵਿਚ ਅੱਜ ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਸ ਬੈਂਗਲੁਰੂ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਨੇ ਆਰ.ਸੀ.ਬੀ. ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਦਿੱਲੀ ਦੇ ਸਲਾਮੀ ਬੱਲੇਬਾਜ਼ ਫਿਲੀਪ ਸਾਲਟ ਨੇ 45 ਗੇਂਦਾਂ ਵਿਚ 6 ਛਿੱਕਿਆਂ ਤੇ 8 ਚੌਕਿਆਂ ਸਦਕਾ 87 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਆਪਣੀ ਟੀਮ ਦੀ ਝੋਲੀ ਵਿਚ ਜਿੱਤ ਪਾਈ। ਬੈਂਗਲੁਰੂ ਵੱਲੋਂ ਦਿੱਤੇ 182 ਦੌੜਾਂ ਦੇ ਟੀਚੇ ਨੂੰ ਦਿੱਲੀ ਨੇ 17ਵੇਂ ਓਵਰ ਵਿਚ ਹੀ ਹਾਸਲ ਕਰ ਲਿਆ।

