ਯੋਗੀ ਵੱਲੋਂ ਕਾਂਗਰਸ ’ਤੇ ਹਿੰਦੂਆਂ ਦੀ ਸ਼ਰਧਾ ਦਾ ‘ਮਜ਼ਾਕ’ ਉਡਾਉਣ ਦੇ ਦੋਸ਼

ਕੋਪਾ, 6 ਮਈ-: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਇੱਥੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਜਰੰਗ ਦਲ ’ਤੇ ਰੋਕ ਲਾਉਣ ਦਾ ਮਤਾ ਪਾ ਕੇ ਪਾਰਟੀ ਨੇ ਹਿੰਦੂਆਂ ਦੀ ਸ਼ਰਧਾ ਦਾ ‘ਮਜ਼ਾਕ’ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬਹੁ-ਗਿਣਤੀ ਭਾਈਚਾਰਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਯੋਗੀ ਨੇ ਦੋਸ਼ ਲਾਇਆ ਕਿ ਜੋ ਲੋਕ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (ਇੱਕ ਭਾਰਤ, ਮਹਾਨ ਭਾਰਤ) ਨੂੰ ਪਸੰਦ ਨਹੀਂ ਕਰਦੇ, ਉਹ ‘ਪੌਪੂਲਰ ਫਰੰਟ ਆਫ ਇੰਡੀਆ’ ਵਰਗੀਆਂ ‘ਰਾਸ਼ਟਰ-ਵਿਰੋਧੀ’ ਸੰਗਠਨਾਂ ਦਾ ਸਮਰਥਨ ਕਰ ਰਹੇ ਹਨ। ਗੋਰਖਨਾਥ ਮੱਠ ਦੇ ਮੁਖੀ ਅਦਿੱਤਿਆਨਾਥ ਨੇ ਕਰਨਾਟਕ ਦੇ ਚਿੱਕਮਗਲੁਰੂ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਰਾਮ ਦੀ ਧਰਤੀ ਤੋਂ ਹਨੂੰਮਾਨ (ਕਰਨਾਟਕ) ਦੀ ਧਰਤੀ ’ਤੇ ਆਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਵਿਚਾਲੇ ਸਬੰਧ ਇਸ ਤੱਥ ਨੂੰ ਉਜਾਗਰ ਕਰਦੇ   ਹਨ ਕਿ ਉਹ ਅਟੁੱਟ ਰੂੁਪ ਵਿੱਚ ਇੱਕ ਹਨ। ਭਾਜਪਾ ਆਗੂ ਨੇ ਕਿਹਾ, ‘‘ਬਜਰੰਗ ਦਲ ’ਤੇ ਰੋਕ ਲਾਉਣ ਦਾ ਮਤਲਬ ਹੈ ਕਿ ਕਾਂਗਰਸ ਹਿੰਦੂ ਆਸਥਾ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਿੰਦੂ ਭਾਈਚਾਰਾ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ।’’

Add a Comment

Your email address will not be published. Required fields are marked *