ਬਿਲਾਵਲ ਦੇ ਨਮਸਤੇ ‘ਤੇ ਹੰਗਾਮਾ: ਜੈਸ਼ੰਕਰ ਦੇ ਹੱਥ ਨਾ ਮਿਲਾਉਣ ‘ਤੇ ਬੌਖਲਾਏ ਪਾਕਿ ਸਿਆਸਤਦਾਨ

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ‘ਚ ਹਿੱਸਾ ਲੈਣ ਲਈ ਭਾਰਤ ਵਿੱਚ ਆਏ ਹੋਏ ਸਨ। ਹਾਲਾਂਕਿ ਬੈਠਕ ਦੀ ਸ਼ੁਰੂਆਤ ‘ਚ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਸਾਹਮਣੇ ਬਿਲਾਵਲ ਦੇ ਹੱਥ ਮਿਲਾਉਣ ਨੂੰ ਲੈ ਕੇ ਪਾਕਿਸਤਾਨੀ ਨੇਤਾ ਭੜਕੇ ਹੋਏ ਹਨ। ਕਈ ਸਿਆਸਤਦਾਨਾਂ ਨੇ ਬਿਲਾਵਲ ਦੀ ਇਸ ਹਰਕਤ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ।

ਦਰਅਸਲ, ਬੈਠਕ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਜੈਸ਼ੰਕਰ ਨੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸਵਾਗਤ ਕੀਤਾ ਪਰ ਇਸ ਦੌਰਾਨ ਜੈਸ਼ੰਕਰ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨਾਲ ਹੱਥ ਨਹੀਂ ਮਿਲਾਇਆ, ਸਗੋਂ ਰਸਮੀ ਤੌਰ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਬਿਲਾਵਲ ਨੇ ਵੀ ਐੱਸ. ਜੈਸ਼ੰਕਰ ਦੇ ਨਮਸਤੇ ਦੇ ਜਵਾਬ ‘ਚ ਹੱਥ ਜੋੜ ਦਿੱਤੇ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਹਰ ਆਉਣ ਵਾਲੇ ਵਿਦੇਸ਼ ਮੰਤਰੀ ਦਾ ਹੱਥ ਮਿਲਾਉਣ ਨਾਲ ਨਹੀਂ ਸਗੋਂ ਨਮਸਤੇ ਨਾਲ ਸਵਾਗਤ ਕੀਤਾ। ਹਾਲਾਂਕਿ ਪਾਕਿਸਤਾਨ ‘ਚ ਇਸ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਬਿਲਾਵਲ ਭੁੱਟੋ ਜ਼ਰਦਾਰੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਪਾਕਿਸਤਾਨ ਦੀ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਨੇਤਾ ਅਤੇ ਇਮਰਾਨ ਖਾਨ ਸਰਕਾਰ ‘ਚ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਨੇ ਟਵੀਟ ਕਰਕੇ ਬਿਲਾਵਲ ਭੁੱਟੋ ਦੇ ਨਮਸਤੇ ‘ਤੇ ਨਿਸ਼ਾਨਾ ਸਾਧਿਆ ਹੈ। ਸ਼ਿਰੀਨ ਨੇ ਕਿਹਾ ਕਿ ਅਸਲ ਕਹਾਣੀ ਇਸ ਤਸਵੀਰ ਦੀ ਹੈ, ਜਿੱਥੇ ਭਾਰਤੀ ਹਮਰੁਤਬਾ ਅਤੇ ਮੇਜ਼ਬਾਨ (ਐੱਸ. ਜੈਸ਼ੰਕਰ) ਨੇ ਬਿਲਾਵਲ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਨਹੀਂ ਵਧਾਇਆ ਅਤੇ ਨਮਸਤੇ ਕਿਹਾ ਪਰ ਬਿਲਾਵਲ ਨੇ ਵੀ ਅਜਿਹਾ ਹੀ ਕੀਤਾ। ਕੂਟਨੀਤੀ ਵਿੱਚ ਸੰਕੇਤਾਂ ਦੀ ਬਹੁਤ ਮਹੱਤਤਾ ਹੁੰਦੀ ਹੈ, ਖਾਸ ਕਰਕੇ ਜਦੋਂ ਦੋਵੇਂ ਦੁਸ਼ਮਣ ਦੇਸ਼ ਹੋਣ। ਇਹ ਬਿਲਾਵਲ ਦੀ ਤੁਸ਼ਟੀਕਰਨ ਦੀ ਨਿਸ਼ਾਨੀ ਸੀ, ਜੋ ਸ਼ਰਮਨਾਕ ਹੈ।

Add a Comment

Your email address will not be published. Required fields are marked *