BSNL ਗਾਹਕਾਂ ਲਈ ਅਹਿਮ ਖ਼ਬਰ, 2 ਹਫ਼ਤਿਆਂ ’ਚ ਕੰਪਨੀ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ

ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਅਗਲੇ 2 ਹਫਤਿਆਂ ’ਚ 200 ਸਥਾਨਾਂ ’ਤੇ 4ਜੀ ਸੇਵਾਵਾਂ ਦੀ ਪੇਸ਼ਕਸ਼ ਕਰਨਾ ਸ਼ੁਰੂ ਕਰ ਦੇਵੇਗੀ। ਤਿੰਨ ਮਹੀਨਿਆਂ ਦੇ ਪ੍ਰੀਖਣ ਤੋਂਬਾਅਦ ਇਹ ਪ੍ਰਤੀ ਦਿਨ ਔਸਤਨ 200 ਸਾਈਟਾਂ ਨੂੰ ਲਾਂਚ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਨਵੰਬਰ-ਦਸੰਬਰ ਤਕ ਬੀ.ਐੱਸ.ਐੱਨ.ਐੱਲ. ਦੇ 4ਜੀ ਨੈੱਟਵਰਕ ਨੂੰ 5ਜੀ ‘ਚ ਅਪਗ੍ਰੇਡ ਕਰ ਦਿੱਤਾ ਜਾਵੇਗਾ।

ਕੇਂਦਰੀ ਮੰਤਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ’ਚ ਹੀ ਬਣੇ 4ਜੀ ਦੂਰਸੰਚਾਰ ਉਪਕਰਨਾਂ ਨੂੰ ਬੀ. ਐੱਸ. ਐੱਨ. ਐੱਲ. ਨੇ ਚੰਡੀਗੜ੍ਹ ਅਤੇ ਦੇਹਰਾਦੂਨ ਵਿਚ 200 ਸਥਾਨਾਂ ’ਤੇ ਲਾਇਆ ਹੈ। ਬੀ. ਐੱਸ. ਐੱਨ. ਐੱਲ. ਨੇ 4ਜੀ ਨੈੱਟਵਰਕ ਦੀ ਸਥਾਪਨਾ ਲਈ ਟੀ . ਸੀ. ਐੱਸ . ਅਤੇ ਆਈ. ਟੀ. ਆਈ. ਨੂੰ 19,000 ਕਰੋੜ ਰੁਪਏ ਤੋਂ ਵੱਧ ਦਾ ਅਗਾਊਂ ਆਰਡਰ ਦਿੱਤਾ ਹੋਇਆ ਹੈ। ਇਨ੍ਹਾਂ ਉਪਕਰਨਾਂ ਨੂੰ ਦੇਸ਼ ਭਰ ਵਿਚ 1.23 ਲੱਖ ਤੋਂ ਵੱਧ ਥਾਵਾਂ ’ਤੇ ਲਾਇਆ ਜਾਵੇਗਾ। 

Add a Comment

Your email address will not be published. Required fields are marked *